ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਵਿਰੁੱਧ ਰੋਸ,ਡਾਕਟਰਾਂ ਕੀਤਾ ਝੰਡਾ ਬੁਲੰਦ

ਮੋਗਾ, 2 ਜਨਵਰੀ(ਜਸ਼ਨ) ਅੱਜ ਸਿਵਲ ਹਸਪਤਾਲ, ਮੋਗਾ ਵਿਖੇ ਸਮੂਹ ਡਾਕਟਰਾਂ ਵਲੋਂ ਪੀ.ਸੀ.ਐਮ.ਐਸ. ਪੰਜਾਬ ਦੀ ਅਗਵਾਈ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ  ਦੇ ਸੱਦੇ ਨਾਲ ਇੱਕਮੁਠਤਾ ਜ਼ਾਹਿਰ ਕਰਦੇ ਹੋਏ ਰੋਸ ਪ੍ਰਗਟ ਕੀਤਾ ਗਿਆ। ਵਰਨਣਯੋਗ ਹੈ ਕਿ ਦੇਸ਼ ਭਰ ਦੇ ਸਮੂਹ ਡਾਕਟਰਾਂ ਵਿਚ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗਠਨ ਵਿਰੁੱਧ ਰੋਸ ਹੈ ਤੇ ਅੱਜ ਭਾਰਤ ਸਰਕਾਰ ਵਲੋਂ ਪਾਰਲੀਮੈਟ ਵਿਚ ਨੈਸ਼ਨਲ ਮੈਡੀਕਲ ਕਮਿਸ਼ਨ ਸਬੰਧੀ ਬਿੱਲ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਮੌਜੂਦਾ ਰੂਪ ਵਿਚ ਜਨ ਵਿਰੋਧੀ, ਗੈਰ ਜਮਹੂਰੀ, ਗਰੀਬ ਵਿਰੋਧੀ ਅਤੇ ਗੈਰ-ਨੁਮਾਇੰਦਗੀ ਵਾਲਾ ਹੈ। ਇਸ ਵਿਚ ਆਯੂਸ਼ ਡਾਕਟਰਾਂ ਦੇ ਬਰਿੱਜ ਕੋਰਸ ਦੀ ਤਜਵੀਜ਼ ਅਤੇ ਐਮ. ਬੀ. ਬੀ. ਐਸ. ਤੋਂ ਬਾਅਦ ਐਗਜ਼ਿਟ ਇਗਜ਼ਾਮ ਦੀ ਵੀ ਵਿਰੋਧਤਾ ਕੀਤੀ ਗਈ ਹੈ। ਇਸ ਬਿਲ ਵਿਚ ਤਕਨੀਕੀ ਮਾਹਿਰਾਂ ਦੇ ਹੱਥੋਂ ਖੋਹ ਕੇ ਅਫਸਰਸ਼ਾਹੀ ਅਤੇ ਕਾਰਪੋਰੇਟ  ਘਰਾਣਿਆਂ ਨੂੰ ਫਾਇਦਾ ਦਿਤਾ ਜਾਵੇਗਾ। ਇਸ ਮੌਕੇ ਤੇ ਡਾ: ਗਗਨਦੀਪ ਸਿੰਘ (ਪ੍ਰਧਾਨ), ਡਾ: ਇੰਦਰਵੀਰ ਗਿੱਲ, ਡਾ. ਸੰਜੀਵ ਜੈਨ, ਡਾ. ਅਸ਼ੋਕ ਸਿੰਗਲਾ, ਡਾ. ਜਗਰੂਪ ਸਿੰਘ , ਡਾ. ਬਲਵਿੰਦਰ ਸਿੰਘ, ਡਾ: ਗਰਚਾ, ਡਾ: ਇੰਦਰਵੀਰ ਸਰਾਂ, ਡਾ:ਦਲਵੀਰ ਗਾਬਾ, ਡਾ:ਡਿੰਪਲ, ਡਾ. ਰੀਤੂ, ਡਾ: ਸੂਮੀ, ਡਾ: ਮਨਿੰਦਰਜੀਤ ਸਿੰਘ ਆਦਿ ਹਾਜ਼ਰ ਸਨ।