ਨਵੇਂ ਵਰ੍ਹੇ ’ਚ ਮੋਗਾ ਦੇ ਵਿਕਾਸ ਦੀ ਨਵੀਂ ਇਬਾਰਤ ਲਿੱਖਣ ਲਈ ਸਮੂਹ ਮੋਗਾ ਵਾਸੀਆਂ ਨੂੰ ਦ੍ਰਿੜ ਸੰਕਲਪ ਹੋਣ ਦੀ ਲੋੜ- ਵਿਧਾਇਕ ਡਾ: ਹਰਜੋਤ ਕਮਲ

ਮੋਗਾ, 31 ਦਸੰਬਰ (ਜਸ਼ਨ)- ਹਲਕਾ ਮੋਗਾ ਦੇ ਵਿਧਾÎਇਕ ਡਾ: ਹਰਜੋਤ ਕਮਲ ਨੇ ਸਮੂਹ ਮੋਗਾ ਵਾਸੀਆਂ ਨੂੰ ਨਵੇਂ ਵਰ੍ਹੇ  ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ 2'17 ਸਾਲ ਲੁਕਾਈ ’ਤੇ ਭਾਰੂ ਰਿਹਾ ਪਰ ਹੁਣ ਅਕਾਲ ਪੁਰਖ ਕਿਰਪਾ ਕਰੇ ਕਿ ਸਾਲ 2'18 ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਵੱਲੋਂ ਵਿਕਾਸ ਦੇ ਨਵੇਂ ਦਿਸਹੱਦੇ ਸਿਰਜੇ ਜਾਣ, ਖਾਸਕਰ ਵਿਕਾਸ ਵਿਹੂਣਾ ਮੋਗਾ ਆਪਣੇ ਦੁੱਖਾਂ ਤੋਂ ਨਿਜਾਤ ਪਾ ਸਕੇ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਸ ਰੱਬ ਸੱਚੇ ਦੀ ਮਿਹਰ ਅਤੇ ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਹੀ ਉਹ ਵਿਧਾÎਇਕ ਬਣੇ ਹਨ ਅਤੇ ਹੁਣ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਉਹ ਮੋਗਾ ਵਾਸੀਆਂ ਦੀਆਂ ਅਸੀਸਾਂ ਸਦਕਾ ਮੋਗੇ ਦਾ ਸਰਬਪੱਖੀ ਵਿਕਾਸ ਕਰਵਾ ਕੇ ਉਹਨਾਂ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨਗੇ ਜਿਹਨਾਂ ਨੇ ਹਸਰਤਾਂ ਅਤੇ ਚਾਵਾਂ ਨਾਲ ਉਹਨਾਂ ਨੂੰ ਵਿਧਾਇਕ ਦਾ ਰੁਤਬਾ ਬੱਖਸ਼ਿਆ ਹੈ। ਡਾ: ਹਰਜੋਤ ਕਮਲ ਨੇ ਆਖਿਆ ਕਿ ਮੋਗੇ ਦੀ ਖੁਸ਼ਹਾਲੀ ਲਈ ਮਿਲਜੁਲ ਕੇ ਸਾਰਥਕ ਯਤਨ ਆਰੰਭਣੇ ਪੈਣਗੇ ਤਾਂ ਹੀ ਨਵਾਂ ਸਾਲ ਤਰੱਕੀਯਾਫ਼ਤਾ ਸਿੱਧ ਹੋਵੇਗਾ। ਉਹਨਾਂ ਆਖਿਆ ਕਿ ਨਵੇਂ ਸਾਲ ’ਚ ਸਾਨੂੰ ਮੋਗਾ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਪ੍ਰਣ ਲੈਂਦਿਆਂ ਪੰਜਾਬ ਦਾ ਉੱਤਮ ਸ਼ਹਿਰ ਬਣਾਉਣ ਵਾਸਤੇ ਦ੍ਰਿੜ ਸੰਕਲਪ ਹੋਣ ਦੀ ਲੋੜ ਹੈ।