ਮੋਗਾ ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ 7 ਮੈਂਬਰ ਗ੍ਰਿਫਤਾਰ,4 ਪਿਸਤੌਲ ਗੋਲੀ ਸਿੱਕਾ ਬਰਾਮਦ

ਮੋਗਾ, 31 ਦਸੰਬਰ (ਜਸ਼ਨ)- ਮੋਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਲੁਟੇਰਾ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ ਨਿੱਜੀ ਦੁਸ਼ਮਣੀ ਦੇ ਇਕ ਹੋਰ ਮਾਮਲੇ ਵਿਚ ਲੜੀਂਦੇ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁਲਿਸ ਵੱਲੋਂ ਕੀਤੀ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਵਜੀਰ ਸਿੰਘ ਐੱਸ ਪੀ ਮੋਗਾ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ 4 ਪਿਸਤੌਲ, 1 ਰਾਈਫਲ ਅਤੇ 10 ਜ਼ਿੰਦਾ ਕਾਰਤੂਸ,800 ਨਸ਼ੀਲੀਆਂ ਗੋਲੀਆਂ, ਸਪਲੈਂਡਰ ਮੋਟਰਸਾਈਕਲ,ਇਕ ਐਕਟਿਵਾ ਅਤੇ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ। ਐੱਸ ਪੀ ਨੇ ਦੱਸਿਆ ਕਿ ਦੂਸਰੇ ਮਾਮਲੇ ਵਿਚ ਦੋ ਪਰਿਵਾਰਾਂ ਦੇ ਆਪਸੀ ਝਗੜੇ 'ਚ ਘੱਟੋ ਘੱਟ 4 ਜੀਆਂ ਦੀ ਹੱਤਿਆ ਹੋ ਚੁੱਕੀ ਹੈ ਅਤੇ ਮਾਮਲਾ ਅਦਾਲਤ ਵਿਚ ਹੈ। ਪੁਲਿਸ ਨੇ ਦੱਸਿਆ ਕਿ ਇਸ ਆਪਸੀ ਰੰਜਿਸ਼ ਦੇ ਮਾਮਲੇ ਵਿਚ ਦੋਨੋਂ ਪਰਿਵਾਰ ਇਕ ਦੂਜੇ ਦੇ ਪਰਿਵਾਰਕ ਮੈਂਬਰਾਂ ਦੀਆਂ ਹੱਤਿਆਵਾਂ ਕਰ ਰਹੇ ਹਨ ਅਤੇ ਇਹ ਦੋਸ਼ੀ ਹੁਸ਼ਿਆਰਪੁਰ ਜ਼ਿਲ•ੇ ਦੇ ਪਿੰਡ ਖੁਦਰਾ ਦੇ ਹਨ ਅਤੇ ਪੁਲਿਸ ਨੇ ਇਹਨਾਂ ਵਿਚੋਂ ਭਗੌੜੇ ਪਰਮਿੰਦਰ ਸਿੰਘ ਉਰਫ਼ ਪ੍ਰਿੰਸ ਅਤੇ ਮਨਦੀਪ ਸਿੰਘ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ।


