ਪਰਿੰਸੀਪਲ ਸ: ਜਗਤਾਰ ਸਿੰਘ ਦਾ ਅੰਤਿਮ ਸੰਸਕਾਰ ਕੱਲ 1 ਜਨਵਰੀ ਨੂੰ

ਮੋਗਾ, 31 ਦਸੰਬਰ (ਜਸ਼ਨ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਵਿਖੇ ਬਤੌਰ ਪਰਿੰਸੀਪਲ ਸੇਵਾਵਾਂ ਨਿਭਾਅ ਰਹੇ ਸ: ਜਗਤਾਰ ਸਿੰਘ ਦੀ ਕੱਲ ਸ਼ਾਮ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ ਸੀ । ਆਪਣੇ ਮਿੱਠਬੋਲੜੇ ਸੁਭਾਅ ਅਤੇ ਮਿਲਣਸਾਰ ਸ਼ਖਸੀਅਤ ਦੇ ਮਾਲਕ ਪਰਿੰਸੀਪਲ : ਜਗਤਾਰ ਸਿੰਘ ਦੀ ਬੇਵਕਤੀ ਮੌਤ ’ਤੇ ਸਿੱਖਿਆ ਦੇ ਖੇਤਰ ਨਾਲ ਸਬੰਧ ਰੱਖਦੇ ਅਤੇ ਉਹਨਾਂ ਨੂੰ ਜਾਣਨ ਵਾਲੇ ਉਹਨਾਂ ਦੇ ਮਿੱਤਰ ਪਿਆਰਿਆਂ ਦੇ ਮਨਾਂ ਨੂੰ ਡੂੰਘੀ  ਠੇਸ ਪਹੰੁਚੀ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਪਰਿੰਸੀਪਲ : ਜਗਤਾਰ ਸਿੰਘ ਦਾ ਅੰਤਿਮ ਸੰਸਕਾਰ ਕੱਲ 1 ਜਨਵਰੀ 2018 ਨੂੰ ਦੁਪਹਿਰ 1 ਵਜੇ ਬੰਦ ਫਾਟਕਾਂ ਵਾਲੇ ਸ਼ਿਵਪੁਰੀ ਸਵਰਗ ਆਸ਼ਰਮ ਬੇਅੰਤ ਨਗਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ।