ਸੂਬਾ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਮੋਗਾ ਵਾਸੀਆਂ ਨੂੰ ਆਖਿਆ ਨਵਾਂ ਸਾਲ ਮੁਬਾਰਕ

ਮੋਗਾ,31 ਦਸੰਬਰ (ਜਸ਼ਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਸਮੂਹ ਮੋਗਾ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਣ ਨਾਲ ਖੁਸ਼ਹਾਲੀ ਦੀ ਹਵਾ ਰੁਮਕਣ ਲੱਗੀ ਹੈ ਅਤੇ ਮੋਗਾ ਵਾਸੀਆਂ ਨੂੰ ਵੀ ਆਪਣੇ ਦੁੱਖਾਂ ਦਾ ਅੰਤ ਹੰੁਦਾ ਨਜ਼ਰ ਆ ਰਿਹਾ ਹੈ । ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੋਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਗੱਲ ਵਿਚ ਕੋਈ ਸ਼ੰਕਾ ਨਹੀਂ ਪਿਛਲੇ 10 ਸਾਲ ਤੋਂ ਮੋਗਾ ਵਾਸੀਆਂ ਨੇ ਵਿਕਾਸ ਨਾ ਹੋਣ ਕਰਕੇ ਸੰਤਾਪ ਹੰਢਾਇਆ ਹੈ ਪਰ ਹੁਣ ਹਲਕਾ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸਮੂਹ ਮੋਗਾ ਵਾਸੀਆਂ ਦੇ ਸਹਿਯੋਗ ਨਾਲ ਮੋਗਾ ਦੀ ਕਾਇਆ ਕਲਪ ਕਰਨ ਲਈ ਆਰੰਭੀ ਮੁਹਿੰਮ ਛੇਤੀ ਰੰਗ ਲਿਆਵੇਗੀ ਅਤੇ ਮੋਗਾ ਪੰਜਾਬ ਦੇ ਚੋਣਵੇਂ ਵਿਕਸਤ ਸ਼ਹਿਰਾਂ ਵਿਚ ਸ਼ਾਮਲ ਹੋ ਜਾਵੇਗਾ ਅਤੇ ਮੋਗਾ ਵਾਸੀਆਂ ਲਈ ਇਹੀ ਨਵੇਂ ਸਾਲ 2018 ਲਈ ਤੋਹਫ਼ਾ ਹੋਵੇਗਾ।


