ਐਨ ਆਰ ਆਈ ਵੱਲੋਂ ਠੱਗੀ ਦੇ ਸ਼ਿਕਾਰ ਮਿ੍ਰਤਕ ਕਿਸਾਨ ਦੇ ਪਰਿਵਾਰ ਵੱਲੋਂ ਚੌਥੇ ਦਿਨ ਵੀ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ,ਦੋਸ਼ੀਆਂ ਨੂੰ ਫੜਨ ਦੀ ਕੀਤੀ ਮੰਗ

ਮੋਗਾ, 30 ਦਸਬੰਰ (ਜਸ਼ਨ)-ਜ਼ਿਲਾ ਮੋਗਾ ਦੇ ਪਿੰਡ ਕਪੂਰੇ ਨਿਵਾਸੀ ਰਣਜੀਤ ਸਿੰਘ ਅਤੇ ਉਸਦੇ ਪਰਿਵਾਰ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ ਗਈ 30 ਲੱਖ ਰੁਪਏ ਦੀ ਠੱਗੀ ਦੇ ਸਦਮੇ ਦੇ ਚੱਲਦੇ ਪੀੜਤ ਰਣਜੀਤ ਸਿੰਘ ਬੀਤੀ 26 ਦਸੰਬਰ ਨੂੰ ਖੁਦਕੁਸ਼ੀ ਕਰ ਗਿਆ ਸੀ, ਜਿਸ ਦੇ ਮਾਮਲੇ ‘ਚ ਚਾਹੇ ਪੁਲਸ ਵਲੋਂ ਪੰਜ ਵਿਅਕਤੀਆਂ ਦੇ ਖਿਲਾਫ ਮਾਮਲਾ ਤਾਂ ਦਰਜ ਕੀਤਾ ਹੈ, ਪਰ ਇਸ ਸਬੰਧੀ ਕਿਸੇ ਦੀ ਵੀ ਗਿ੍ਰਫਤਾਰੀ ਨਾ ਹੋਣ ਤੋਂ ਖਫਾ ਪੀੜਤ ਪਰਿਵਾਰ ਅਤੇ ਪਿੰਡ ਨਿਵਾਸੀਆਂ ਨੇ ਮਿ੍ਰਤਕ ਦਾ ਤਦ ਤੱਕ ਸਸਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ ਜਦ ਤੱਕ ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀਆਂ ਦੀ ਗਿ੍ਰਫਤਾਰੀ ਨਹੀਂ ਹੁੰਦੀ। ਅੱਜ ਮਿ੍ਰਤਕ ਦੇ ਭਤੀਜੇ ਗੁਰਜੰਟ ਸਿੰਘ ਅਤੇ ਭਰਾ ਹਰਬੰਸ ਸਿੰਘ ਨੇ ਪਿੰਡ ਨਿਵਾਸੀਆਂ ਦੀ ਹਾਜ਼ਰੀ ਵਿਚ ਪੁਲਸ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਕਥਿਤ ਰਾਜਨੀਤਿਕ ਦਖਲ ਅੰਦਾਜ਼ੀ ਕਾਰਨ ਇਸ ਮਾਮਲੇ ‘ਚ ਉਨਾਂ ਨੂੰ ਬਣਦਾ ਇੰਨਸਾਫ ਮੁਹੱਈਆ ਨਹੀਂ ਹੋ ਰਿਹਾ। ਉਨਾਂ ਕਿਹਾ ਕਿ ਚਾਰ ਸਾਲ ਪਹਿਲਾਂ ਉਨਾਂ ਦੇ ਪਰਿਵਾਰ ਤੋਂ ਕੈਨੇਡਾ ਜਾਣ ਦੇ ਲਈ 30 ਲੱਖ ਰੁਪਏ ਲਏ ਗਏ ਸਨ, ਪਰ ਨਾ ਤਾਂ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਉਨਾਂ ਕਿਹਾ ਕਿ ਇਸ ਦੁੱਖ ਦੇ ਚੱਲਦੇ ਰਣਜੀਤ ਸਿੰਘ ਮਾਨਸ਼ਿਕ ਤੌਰ ਤੇ ਪ੍ਰੇਸ਼ਾਨੀ ਦੇ ਚੱਲਦੇ ਖੁਦਕੁਸ਼ੀ ਕਰ ਗਿਆ ਹੈ। ਉਨਾਂ ਭਰੇ ਮਨ ਨਾਲ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸਾਰਿਆਂ ਨੂੰ ਬਣਦਾ ਇਨਸਾਫ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਪਰ ਉਨਾਂ ਦੀ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ। ਉਨਾਂ ਕਿਹਾ ਕਿ ਕਿਸੇ ਵੀ ਕਥਿਤ ਦੋਸ਼ੀ ਦੀ ਗਿ੍ਰਫਤਾਰੀ ਅਜੇ ਤੱਕ ਨਹੀਂ ਹੋਈ। ਉਨਾਂ ਐਲਾਨ ਕੀਤਾ ਕਿ ਜੇਕਰ ਅੱਜ 30 ਦਸੰਬਰ ਦੁਪਹਿਰ 12 ਵਜੇ ਤੱਕ ਕਥਿਤ ਦੋਸ਼ੀਆਂ ਦੀ ਗਿ੍ਰਫਤਾਰੀ ਨਾ ਹੋਈ ਤਾਂ ਥਾਣਾ ਮਹਿਣਾ ਦਾ ਘੇਰਾਓ ਕੀਤਾ ਜਾਵੇਗਾ। ਇਸ ਸਬੰਧੀ ਜਦੋ ਥਾਣਾ ਮੈਹਿਣਾ ਦੇ ਮੁਖ ਅਫਸ਼ਰ ਸ:ਪਲਵਿੰਦਰ ਸਿੰਘ ਸੰਪਰਕ ਕੀਤਾ ਤਾ ਉਨਾ ਕਿਹਾ ਕਿ ਪੁਲਿਸ ਦੋਸੀ ਦੀ ਭਾਲ ਕਰ ਰਹੀ ਹੈ ਅਤੇ ਦੋਸ਼ੀਆ ਦੇ ਟਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਕਰ ਰਹੀ ਜਲਦ ਦੋਸੀ ਪੁਲਸਿ ਦੋਸੀ ਪੁਲਿਸ ਦੀ ਗਿ੍ਰਫਤ ਵਿੱਚ ਹੋਣ ਦੀ ਸਭਾਵਨਾ ਹੈ ਪੁਲਿਸ ਵਲੋ ਕਈ ਦੋਸੀਆ ਦੇ ਘਰੈਲੂ ਮੈਬਰਾ ਨੂੰ ਥਾਣੇ ਲਿਆਦਾ ਗਿਆ ਹੈ ਤਾ ਜੋ ਦੋਸੀ ਨੂੰ ਜਲਦ ਪਕੜਿਆਂ ਜਾ ਸਕੇ!


