ਕੌਂਸਲਰ ਬੀਬੀ ਮਨਜੀਤ ਕੌਰ ਨੇ ਵਾਰਡ ਨੰਬਰ 7 ਦੇ ਵੋਟਰਾਂ ਦਾ ਕੀਤਾ ਧੰਨਵਾਦ

ਧਰਮਕੋਟ ,24 ਦਸੰਬਰ (ਜਸ਼ਨ)- ਧਰਮਕੋਟ ਨਗਰ ਕੌਂਸਲ ਚੋਣਾਂ ’ਚ ਵਾਰਡ ਨੰਬਰ 7 ਤੋਂ ਸਾਬਕਾ ਕੌਂਸਲ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਦੀ ਪਤਨੀ ਮਨਜੀਤ ਕੌਰ ਦੀ ਹੋਈ ਸ਼ਾਨਦਾਰ ਜਿੱਤ ਉਪਰੰਤ ਅੱਜ ਸ੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੇ ਘਰ ਘਰ ਜਾ ਕੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ ਮੋਗਾ ਡਾ: ਹਰਮੀਤ ਸਿੰਘ ਲਾਡੀ ਨੇ ਮਨਜੀਤ ਕੌਰ ਨੂੰ ਸਿਰੋਪਾਓ ਭੇਂਟ ਕਰਦਿਆਂ ਆਖਿਆ ਕਿ ਚਾਹੇ ਚੋਣਾਂ ਵਿਚ ਮੌਜੂਦਾ ਸਰਕਾਰ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਪਰ ਵਾਰਡ ਨੰਬਰ 7 ’ਚ ਬੀਬੀ ਮਨਜੀਤ ਕੌਰ ਦੀ ਜਿੱਤ ਨੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਸੁਹਿਰਦ ਨੀਤੀਆਂ ’ਤੇ ਲੋਕਾਂ ਦੇ ਪ੍ਰਗਟਾਏ ਵਿਸ਼ਵਾਸ਼ ’ਤੇ ਮੋਹਰ ਲਗਾਈ ਹੈ । ਇਸ ਧੰਨਵਾਦੀ ਦੌਰੇ ਵਿਚ ਡਾ: ਹਰਮੀਤ ਸਿੰਘ ਲਾਡੀ ਵਾਈਸ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ ਮੋਗਾ, ਗੁਰਮੇਲ ਸਿੰਘ ਸੰਘਾ, ਹਰਬਿੰਦਰ ਸਿੰਘ ਸੰਧੂ,ਪ੍ਰੀਤਮ ਸਿੰਘ ਕਾਲੜਾ,ਮੁਨਸ਼ਾ ਸਿੰਘ,ਜਸਵਿੰਦਰ ਸਿੰਘ,ਅਤੇ ਮੱਘਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਇਸ ਵਾਰਡ ਵਿਚੋਂ ਕੁੱਲ 1140 ਵੋਟਾਂ ਹਨ ਜਿਹਨਾਂ ’ਚੋਂ ਮਨਜੀਤ ਕੌਰ ਪਤਨੀ ਗੁਰਮੇਲ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ 525 ਵੋਟਾਂ ਹਾਸਲ ਕਰਕੇ ਸ਼ੋ੍ਰਮਣੀ ਅਕਾਲੀ ਦਲ ਦੀ ਇਸ ਵਕਾਰੀ ਸੀਟ ’ਤੇ ਜਿੱਤ ਦਰਜ ਕੀਤੀ ਹੈ।


