ਸਰਪੰਚ ਬਲਦੇਵ ਕੁੱਸਾ ਨੂੰ ਸਦਮਾ, ਮਾਤਾ ਦਾ ਦੇਹਾਂਤ

24 ਦਸੰਬਰ ,ਨਿਹਾਲ ਸਿੰਘ ਵਾਲਾ (ਜਸ਼ਨ)-ਕਾਂਗਰਸੀ ਆਗੂ ਸਰਪੰਚ ਬਲਦੇਵ ਸਿੰਘ ਕੁੱਸਾ ਨੂੰ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੀ ਮਾਤਾ ਗਿਆਨ ਕੌਰ (60) ਦਾ ਬੀਤੇ ਦਿਨ ਅਚਾਨਕ ਦੇਹਾਂਤ ਹੋ ਗਿਆ, ਇਸ ਦੁੱਖ ਦੀ ਘੜੀ ਵਿਚ ਸਾਬਕਾ ਮੰਤਰੀ ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਕਾਂਗਰਸ ਸਪੋਕਸਮੈਨ ਕਮਲਜੀਤ ਸਿੰਘ ਬਰਾੜ, ਚੇਅਰਮੈਨ ਪਰਮਜੀਤ ਸਿੰਘ ਨੰਗਲ, ਭਜਨ ਸਿੰਘ ਜੈਦ, ਜਸਵਿੰਦਰ ਸਿੰਘ ਕੁੱਸਾ, ਮੈਨੇਜਰ ਗੁਰਮੀਤ ਸਿੰਘ, ਸੈਕਟਰੀ ਜਸਵੰਤ ਸਿੰਘ, ਗੁਰਦੀਪ ਧਾਲੀਵਾਲ, ਸਰਪੰਚ ਸੇਵਕ ਸਿੰਘ ਮੀਨੀਆ, ਜਥੇਦਾਰ ਹਰਪਾਲ ਸਿੰਘ ਕੁੱਸਾ,ਬਲਜੀਤ ਸਿੰਘ ਦੀਨਾ ਸਾਹਿਬ, ਪ੍ਰਧਾਨ ਬਲਦੇਵ ਸਿੰਘ ਬੱਧਨੀ ਕਲਾਂ, ਗੁਰਮੀਤ ਸਿੰਘ ਧਾਲੀਵਾਲ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਜਸਵਿੰਦਰ ਸਿੰਘ ਕੁੱਸਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਗਿਆਨ ਕੌਰ ਦੀ ਰੂਹ ਦੀ ਸ਼ਾਂਤੀ ਨਮਿੱਤ ਪਾਠ ਦਾ ਭੋਗ ਤੇ ਸ਼ਰਧਾਜਲੀ ਸਮਾਗਮ 28 ਦਸੰਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਕੁੱਸਾ ਵਿਖੇ ਹੋਵੇਗਾ।