ਕੈਂਬਰਿਜ਼ ਸਕੂਲ ਕੋਟ ਈਸੇ ਖਾਂ ਅਤੇ ਪਿੰਡ ਦੱਦਾਹੂਰ ਵਿੱਚ ਖੂਨਦਾਨ ਕੈਂਪ ਭਲਕੇ- ਗੋਕਲ

ਮੋਗਾ 22 ਦਸੰਬਰ(ਜਸ਼ਨ)- ਮਿਤੀ 24 ਦਸੰਬਰ ਦਿਨ ਐਤਵਾਰ ਨੂੰ ਫਰੈਂਡਜ਼ ਐਜ਼ੂਕੇਅਰ ਐਂਡ ਵੈਲਫੇਅਰ ਸੁਸਾਇਟੀ ਕੋਟ ਈਸੇ ਖਾਂ ਵੱਲੋਂ ਕੈਂਬਰਿਜ਼ ਸਕੂਲ ਕੋਟ ਈਸੇ ਖਾਂ ਵਿਖੇ ਅਤੇ ਯੂਥ ਵੈਲਫੇਅਰ ਕਲੱਬ ਦੱਦਾਹੂਰ ਵੱਲੋਂ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਗੋਕਲ ਚੰਦ ਬੁੱਘੀਪੁਰਾ ਨੇ ਦੱਸਿਆ ਕਿ ਕੈਂਬਰਿਜ਼ ਸਕੂਲ ਕੋਟ ਈਸੇ ਖਾਂ ਵਿਖੇ ਲੱਗਣ ਵਾਲੇ ਕੈਂਪ ਦਾ ਉਦਘਾਟਨ ਬਾਘਾ ਪੁਰਾਣਾ ਦੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਕਰਨਗੇ ਅਤੇ ਦੁਪਹਿਰ ਇੱਕ ਵਜੇ ਬਲਾਕ ਧਰਮਕੋਟ ਦੀਆਂ ਰੂਰਲ ਐਨ.ਜੀ.ਓ. ਨਾਲ ਸਬੰਧਿਤ ਪੇਂਡੂ ਕਲੱਬਾਂ ਦੀ ਚੋਣ ਗੁਰਦੁਆਰਾ ਸਿੰਘ ਸਭਾ, ਮਸੀਤਾਂ ਰੋਡ ਕੋਟ ਈਸੇ ਖਾਂ ਵਿਖੇ ਜਿਲਾ ਪ੍ਧਾਨ ਗੋਕਲ ਚੰਦ ਬੁੱਘੀਪੁਰਾ ਦੀ ਪ੍ਧਾਨਗੀ ਹੇਠ ਹੋਵੇਗੀ । ਯੂਥ ਵੈਲਫੇਅਰ ਕਲੱਬ ਦੱਦਾਹੂਰ ਵੱਲੋਂ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਬਲਾਕ ਮੋਗਾ ਦੋ ਦੀ ਚੋਣ ਜਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਦੀ ਪ੍ਧਾਨਗੀ ਹੇਠ ਇਸੇ ਜਗਾ ਤੇ ਠੀਕ 11 ਵਜੇ ਹੋਵੇਗੀ । ਉਹਨਾਂ ਇਲਾਕੇ ਭਰ ਦੀਆਂ ਕਲੱਬਾਂ, ਚਾਹੇ ਉਹ ਰੂਰਲ ਐਨ.ਜੀ.ਓ. ਨਾਲ ਪਹਿਲਾਂ ਤੋਂ ਜੁੜੀਆਂ ਹੋਣ ਜਾਂ ਨਵੀਆਂ ਹੋਣ, ਨੂੰ ਅਪੀਲ ਕਰਦਿਆਂ ਇਹਨਾਂ ਖੂਨਦਾਨ ਕੈਂਪਾਂ ਅਤੇ ਚੋਣ ਪ੍ਕਿਰਿਆ ਵਿੱਚ ਹਿੱਸਾ ਜਰੂਰ ਲੈਣ ਕਿਹਾ। ਉਹਨਾਂ ਦੱਸਿਆ ਕਿ ਮੌਕੇ ਤੇ ਮੈਂਬਰਸ਼ਿਪ ਫਾਰਮ ਭਰੇ ਜਾਣਗੇ ਅਤੇ ਨਵੀਆਂ ਮੈਂਬਰਸ਼ਿਪਾਂ ਜਾਰੀ ਕੀਤੀਆਂ ਜਾਣਗੀਆਂ । ਇਸ ਮੌਕੇ ਉਹਨਾਂ ਦੇ ਨਾਲ ਐਨ.ਜੀ.ਓ. ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪੈਟਰਨ ਗੁਰਬਚਨ ਸਿੰਘ ਗਗੜਾ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਬਲਾਕ ਧਰਮਕੋਟ ਦੇ ਪ੍ਧਾਨ ਜਗਤਾਰ ਸਿੰਘ ਜਾਨੀਆਂ, ਚੇਅਰਮੈਨ ਹਰਭਿੰਦਰ ਸਿੰਘ ਜਾਨੀਆਂ, ਰਮਨਪ੍ੀਤ ਸਿੰਘ ਬਰਾੜ, ਪ੍ਰੇਮਜੀਤ ਸ਼ਰਮਾ, ਨਵਦੀਪ ਸਿੰਘ ਗੱਜਣਵਾਲਾ ਆਦਿ ਹਾਜ਼ਰ ਸਨ ।