ਨਗਰ ਕੌਂਸਲ ਧਰਮਕੋਟ ਦੀਆ ਚੋਣਾ ‘ਚ ਗੁਰਮੇਲ ਸਿੰਘ ਸਿੱਧੂ ਨੇ ਬਚਾਈ ਅਕਾਲੀ ਦਲ ਦੀ ਲਾਜ

ਧਰਮਕੋਟ 17 ਦਸੰਬਰ (ਜਸ਼ਨ) - ਅੱਜ ਧਰਮਕੋਟ ਨਗਰ ਕੌਂਸਲ ਚੋਣਾ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜਿਆ। ਹੁਣ ਤੱਕ ਦੇ ਸਮੀਕਰਣਾਂ ਮੁਤਾਬਕ ਸ਼ਹਿਰ ਦੇ ਕੁੱਲ 13 ਵਾਰਡਾਂ ਵਿਚੋਂ ਕਾਂਗਰਸ ਦੇ 11 ਉਮੀਦਵਾਰ ਜੇਤੂ ਰਹੇ ਜਦ ਕਿ ਇਕ ਆਜ਼ਾਦ ਉਮੀਦਵਾਰ ਜਿੱਤਿਆ ਅਤੇ ਵਾਰਡ ਨੰਬਰ 7 ਤੋਂ ਸਾਬਕਾ ਕੌਂਸਲ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਦੀ ਪਤਨੀ ਮਨਜੀਤ ਕੌਰ ਜੇਤੂ ਰਹੀ ਤੇ ਇੰਜ ਇਸ ਜਿੱਤ ਨੇ ਨਗਰ ਕੌਂਸਲ ਧਰਮਕੋਟ ਵਿਚ ਸ਼ੋ੍ਰਮਣੀ ਅਕਾਲੀ ਦਲ ਦਾ ਨਾਅ ਬੋਲਦਾ ਰੱਖਿਆ ਅਤੇ ਕਾਂਗਰਸ ਦੀ ਹੰੂਝਾ ਫੇਰ ਜਿੱਤ ’ਤੇ ਰਤਾ ਕੁ ਬਰੇਕ ਲਗਾਈ । ਅੱਜ ਧਰਮਕੋਟ ਵਿਚ ਅਮਨ ਅਮਾਨ ਨਾਲ ਚੱਲ ਰਹੀ ਚੋਣ ਪਰਿਕਿਰਿਆ ਵਿਚ ਇਸ ਵਕਾਰੀ ਸੀਟ ਲਈ ਹੰਗਾਮਾ ਵੀ ਹੋਇਆ ਜਦੋਂ ਗਿਣਤੀ ਮੌਕੇ ਈ ਵੀ ਐੱਮ ਨੂੰ ਨੁਕਸਾਨ ਪਹੰੁਚਾਉਣ ਦੀ ਕੋਸ਼ਿਸ਼ ਕੀਤੀ ਗਈ । ਇਸ ਵਾਰਡ ਵਿਚੋਂ ਕੁੱਲ 1140 ਵੋਟਾਂ ਹਨ ਜਿਹਨਾਂ ’ਚੋਂ ਅੱਜ 878 ਵੋਟਾਂ ਪੋਲ ਹੋਈਆਂ ਜਿਹਨਾਂ ’ਚੋਂ 8 ਵੋਟਾਂ ਆਜ਼ਾਦ ਉਮੀਦਵਾਰ ਨੂੰ ਅਤੇ ਸੰਦੀਪ ਸਿੰਘ ਦੀ ਪਤਨੀ ਪ੍ਰਨੀਤ ਕੌਰ ਸੰਧੂ ਨੂੰ ਕਾਂਗਰਸੀ ਉਮੀਦਵਾਰ ਵਜੋਂ 315 ਵੋਟਾਂ ਹਾਸਲ ਹੋਈਆਂ ਅਤੇ ਨੋਟਾ ਦੇ ਖਾਤੇ 8 ਵੋਟਾਂ ਜਾਣ ਉਪਰੰਤ 525 ਵੋਟਾਂ ਹਾਸਲ ਕਰਕੇ ਮਨਜੀਤ ਕੌਰ ਪਤਨੀ ਗੁਰਮੇਲ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਜੇਤੂ ਰਹੀ। ਇਸ ਜਿੱਤ ਲਈ ਦਿਨ ਰਾਤ ਇਕ ਕਰਨ ਵਾਲੇ ਡਾ: ਹਰਮੀਤ ਸਿੰਘ ਲਾਡੀ ਵਾਈਸ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ ਧਰਮਕੋਟ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਥੇਦਾਰ ਤੋਤਾ ਸਿੰਘ ਅਤੇ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ ਨੌਜਵਾਨ ਵਰਗ ਵੱਲੋਂ ਉਤਸ਼ਾਹ ਨਾਲ ਸ਼ੋ੍ਰਮਣੀ ਅਕਾਲੀ ਦਲ ਦੀਆਂ ਨੀਤੀਆਂ ਘਰ ਘਰ ਲਿਜਾਣ ਦਾ ਸਿੱਟਾ ਹੈ ਕਿ ਵਾਰਡ ਨੰਬਰ 7 ’ਚੋਂ ਸਪਸ਼ਟ ਅੰਤਰ ਨਾਲ ਸੋ੍ਰਮਣੀ ਅਕਾਲੀ ਦਲ ਦੀ ਜਿੱਤ ਹੋਈ ਹੈ।


