ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਨਵੇਂ ਕਮਰਿਆਂ ਦਾ ਉਦਘਾਟਨ

ਮੋਗਾ, 17 ਦਸੰਬਰ (ਜਸ਼ਨ)ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਦ ਵੈਦਰਿੰਗ ਰੋਜ਼ਿਜ਼ ਸਕੂਲ ਵਿਖੇ ਜੋ ਕਮਰਿਆਂ ਦੀ ਉਸਾਰੀ ਦਾ ਕੰਮ ਚਾਲੂ ਕਰਵਾਇਆ ਗਿਆ ਸੀ ਉਹ ਮੁਕੰਮਲ ਹੋ ਚੁੱਕਾ ਹੈ ਜਿਸ ਦਾ ਅੱਜ ਉਦਘਾਟਨ ਐਸ.ਪੀ. ਵਜ਼ੀਰ ਸਿੰਘ ਖਹਿਰਾ, ਪ੍ਰਧਾਨ ਤੁਸ਼ਾਰ ਗੋਇਲ ਅਤੇ ਸਮੂਹ ਸੁਸਾਇਟੀ ਦੇ ਮੈਂਬਰਾਂ ਦੀ ਅਗਵਾਈ ਹੇਠ ਕੀਤਾ ਗਿਆ। ਉਦਘਾਟਨ ਦੀ ਸ਼ੁਰੂਆਤ ਹਵਨ ਕਰਵਾ ਕੇ ਕੀਤੀ ਗਈ ਜਿਸ ਦੌਰਾਨ ਬੱਚਿਆਂ ਅਤੇ ਸਰਬੱਤ ਦੇ ਭਲੇ ਲਈ ਸੱੁਖ-ਸ਼ਾਂਤੀ ਮੰਗੀ ਗਈ। ਉਚੇਚੇ ਤੌਰ ’ਤੇ ਪੁੱਜੇ ਐਸ.ਪੀ. ਵਜ਼ੀਰ ਸਿੰਘ ਖਹਿਰਾ ਨੇ ਹਾਜਰਾ ਨੂੰ ਕਿਹਾ ਕਿ ਇਹ ਸੁਸਾਇਟੀ ਦਾ ਬਹੁਤ ਵਧੀਆ ਕੰਮ ਹੈ ਜੋ ਕਿ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਮਾਜ ਸੇਵੀ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ। ਇਸ ਮੌਕੇ ਪ੍ਰਧਾਨ ਤੁਸ਼ਾਰ ਗੋਇਲ ਨੇ ਕਿਹਾ ਕਿ ਹਰ ਇੱਕ ਨੂੰ ਅੱਜ ਦੇ ਸਮੇਂ ਨੂੰ ਮੁੱਖ ਰੱਖਦਿਆਂ ਪੜਾਈ ਦੀ ਬੇਹੱਦ ਜ਼ਰੂਰਤ ਹੈ ਕਿਉਂ ਕਿ ਸਿੱਖਿਆ ਇੱਕ ਅਜਿਹਾ ਮਾਰਗ ਹੈ ਜਿਸ ਨਾਲ ਵਿਅਕਤੀ ਹਰ ਖੇਤਰ ਵਿਚ ਆਪਣੀ ਜਿੱਤ ਹਾਸਿਲ ਕਰ ਸਕਦਾ ਹੈ ਅਤੇ ਆਪਣੇ ਮਾਪਿਆਂ ਅਤੇ ਆਪਣਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕਰ ਸਕਦਾ ਹੈ। ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਇਸ ਸਕੂਲ ਨੂੰ ਪਿਛਲੇ ਲੰਬੇ ਸਮੇਂ ਤੋਂ ਐਡਵੋਕੇਟ ਚੰਦਰਭਾਨ ਖੇੜਾ ਚਲਾ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਐਸ.ਪੀ. ਵਜੀਰ ਸਿੰਘ ਖਹਿਰਾ, ਪ੍ਰਧਾਨ ਤੁਸ਼ਾਰ ਗੋਇਲ, ਰੌਬਿਨ ਗੋਇਲ, ਸਾਹਿਲ ਅਰੋੜਾ, ਵਿਕਾਸ ਗੁਪਤਾ, ਗੌਰਵ ਗੋਇਲ, ਵਰੁਨ ਮਿੱਤਲ, ਸੌਰਭ ਬਾਂਸਲ, ਰੋਹਿਤ ਖੁਰਾਨਾ, ਸਾਹਿਲ ਕੋਚਰ, ਨਿਤਿਨ ਕਾਂਸਲ, ਹਨੀ ਅਗਰਵਾਲ, ਹਰਜੀਤ ਪੁਰਬਾ, ਹਰੀ ਓਮ ਮਿੱਤਲ, ਸਾਗਰ ਤਾਰਿਕਾ, ਵਿਨੈ ਗੁਪਤਾ, ਤਜੁਨ ਗੋਇਲ, ਨਿਤਿਨ ਬਾਂਸਲ, ਰਾਘਵ ਬਾਂਸਲ, ਅਰਜੁਨ ਕਾਂਸਲ, ਯੋਗੇਸ਼ ਗੋਇਲ, ਅਸ਼ਵਨੀ ਗੁਪਤਾ, ਅਰੁਣ ਸ਼ਰਮਾ ਅਤੇ ਸਕੂਲ ਅਧਿਆਪਕ ਹਾਜ਼ਰ ਸਨ।


