ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਦਾ ਜਸਟਿਸ ਐਮ.ਐਮ.ਸਿੰਘ ਬੇਦੀ ਨੇ ਕੀਤਾ ਉਦਘਾਟਨ


*ਆਈ.ਐਸ.ਐਫ.ਕਾਲਜ ਕਰ ਰਿਹਾ ਨਵੇਂ ਕੀਰਤੀਮਾਨ ਸਥਾਪਤ-ਜਸਟਿਸ ਐਮ.ਐਮ.ਸਿੰਘ ਬੇਦੀ
ਮੋਗਾ, 17 ਦਸੰਬਰ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਦੀ ਦੇਖਰੇਖ ਹੇਠ ਮੋਗਾ-ਫਿਰੋਜ਼ਪੁਰ ਜੀ.ਟੀ.ਰੋਡ ਤੇ ਪਿੰਡ ਘੱਲਕਲਾਂ ਵਿਚ ਪੂਰੀ ਆਧੁਨਿਕ ਤਕਨੀਕੀ ਨਾਲ ਲੈਸ ਦ ਲਰਨਿੰਗ ਏ ਗਲੋਬਲ ਸਕੂਲ ਦਾ ਉਦਘਾਟਨ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਐਮ.ਐਮ.ਸਿੰਘ ਬੇਦੀ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਜਸਟਿਸ ਐਮ.ਐਮ.ਸਿੰਘ ਬੇਦੀ, ਵਿਸ਼ੇਸ ਮਹਿਮਾਨ ਸਾਬਕਾ ਡੀ.ਜੀ.ਪੀ. ਪੰਜਾਬ ਪੀ.ਐਸ.ਗਿੱਲ, ਜ਼ਿਲਾ ਸੈਸ਼ਨ ਜੱਜ ਰਾਜਿੰਦਰ ਅੱਗਰਵਾਲ, ਵਿਧਾਇਕ ਡਾ. ਹਰਜੋਤ ਕਮਲ ਮੋਗਾ, ਨੈਕਸਟ ਐਜੁਕੇਸ਼ਨ ਦੇ ਸੀ.ਈ.ਓ. ਵੇਦ ਵਿਆਸ ਰੇਹਲਾਨ, ਸਿਵਲ ਜਜ ਪ੍ਰਦੀਪ ਸਿੰਗਲ, ਸਟੇਟ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਕਿਚਲੂ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਜ਼ਿਲਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਡਾ. ਤਾਰਾ ਸਿੰਘ ਸੰਧੂ, ਡੀ.ਈ.ਓ. ਗੁਰਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ, ਮੇਅਰ ਅਕਸ਼ਿਤ ਜੈਨ, ਪੀ.ਸੀ.ਆਈ. ਮੈਂਬਰ ਜਗਜੋਤ ਸਿੰਘ ਸਿੱਧੂ, ਸਾਬਕਾ ਵਿਦਾਇਕ ਵਿਜੇ ਸਾਥੀ, ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਸ਼ਹਿਰੀ ਪ੍ਰਧਾਨ ਕਾਂਗਰਸ ਵਿਨੋਦ ਬਾਂਸਲ, ਰਵਿੰਦਰ ਗੋਇਲ ਸੀ.ਏ, ਇੰਦਰਜੀਤ ਸਿੰਘ ਬੀੜ ਚੜਿੱਕ, ਸੁਦੇਸ਼ ਗੁਪਤਾ, ਸਾਬਕਾ ਚੇਅਰਮੈਨ ਜਗਰੂਪ ਸਿੰਘ ਤਖਤੂਪੁਰਾ, ਬੀ.ਆਰ.ਐਸ.ਡੈਂਟਲ ਕਾਲਜ ਪੰਚਕੁਲਾ ਦੇ ਚੇਅਰਮੈਨ ਅਨੂਪ ਗਰਗ, ਡਾ. ਪਵਨ ਿਸ਼ਨ ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੁਖਦੀਪ ਸਿੰਘ ਡੀ.ਐਸ.ਪੀ. ਮੋਗਾ, ਐਡਵੋਕੇਟ ਯੋਧਾਜੀਤ ਸਿੰਘ, ਉਪਿੰਦਰ ਸਿੰਘ ਗਿੱਲ, ਡਾ. ਆਸ਼ੀਸ ਬਾਲਦੀ ਡੀਨ ਫਾਰਮੇਸੀ, ਡਾ. ਓਮਕਾਰ ਡਿਪਟੀ ਰਜਿਸਟਰਾਰ ਆਈ.ਕੇ.ਜੀ.ਪੀ.ਟੀ.ਯੂ, ਦਵਿੰਦਰ ਪਾਲ ਸਿੰਗ ਰਿੰਪੀ ਡਾਇਰੈਕਟਰ ਕੈਂਬਿ੍ਰਜ ਸਕੂਲ, ਡਾ. ਰਾਜਿੰਦਰ ਪਾਲ ਸਿੰਘ ਮੈਟਰੋ ਹਸਪਤਾਲ ਮੋਗਾ ਦਾ ਸੁਆਗਤ ਆਈ.ਐਸ.ਐਫ.ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਇੰਜੀ ਜਨੇਸ਼ ਗਰਗ, ਪਿ੍ਰੰਸੀਪਲ ਸਮਰਿਤੀ ਭੱਲਾ, ਡਾਇਰੈਕਟਰ ਡਾ. ਜੀ.ਡੀ.ਗੁਪਤਾ, ਪਿ੍ਰੰਸੀਪਲ ਆਰ.ਕੇ.ਨਾਰੰਗ ਨੇ ਫੁਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆ ਵੱਲੋਂ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕਰਕੇ ਵਾਹਵਾਹੀ ਲੁੱਟੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਿਸ ਤਰਾਂ ਆਈ.ਐਸ.ਐਫ.ਕਾਲਜ ਦੇਸ਼ ਦੀ ਮੋਹਰੀ ਕਤਾਰ ਵਿਚ ਪੁੱਜ ਗਿਆ ਹੈ ਅਤੇ ਦੇਸ਼ ਵਿਚ 21 ਵਾਂ ਸਥਾਨ ਤੇ ਰਿਸਰਚ ਵਿਚ 9 ਵਾਂ ਸਥਾਨਵ ਹਾਸਲ ਕਰਕੇ ਕੀਰਤਮਾਨ ਸਥਾਪਤ ਕਰ ਰਿਹਾ ਹੈ ਇਸ ਸਕਲ ਨੂੰ ਅੰਤਰਾਸ਼ਟਰੀ ਪੱਧਰ ਦੀ ਸਹੂਲਤਾਂ ਤੇ ਉਚ ਕੋਚੀ ਦੀ ਸਿੱਖਿਆ ਦੁਆਰਾ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਮੁੱਖ ਮਹਿਮਾਨ ਜਸਟਿਸ ਐਮ.ਐਮ.ਸਿੰਘ ਬੇਦੀ ਨੇ ਆਪਣੇ ਸੰਬੋਧਨ ਵਿਚ ਸਵ. ਬਲਦੇਵ ਿਸ਼ਨ ਜੀ ਗਰਗ ਵੱਲੋਂ ਲਗਾਏ ਗਏ ਇਸ ਸਿੱਖਿਆ ਦੇ ਬੂਟੇ ਨੂੰ ਉਹਨਾਂ ਦੇ ਪਰਿਵਾਰ ਦੇ ਬੱਚਿਆ ਨੇ ਅੱਜ ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਨੂੰ ਵੱਟ ਪੌਦੇ ਦੇ ਤੌਰ ਤੇ ਤਕਨੀਕੀ ਤੇ ਗੁਣਵੱਤਾ ਦਾ ਰੂਪ ਦਿੱਤਾ ਹੈ ਇਸ ਸਕੂਲ ਨੂੰ ਵੇਖਕੇ ਲਗਦਾ ਹੈ ਕਿ ਇਸ ਵਿਚ ਜੋ ਤਕਨੀਕੀ ਸਹੂਲਤਾਂ ਦਿਤੀਆ ਗਈਆ ਹਨ ਉਹ ਰਾਸ਼ਟਰੀ ਪੱਧਰ ਦੀਆ ਹਨ। ਇਥੇ ਸਿੱਖਿਆ ਹਾਸਲ ਕਰਕੇ ਵਿਦਿਆਰਥੀ ਬਹੁਤ ਹੀ ਯੋਗ ਨਾਗਰਿਕ ਬਣੇਗਾ। ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਸਿੱਖਿਆ ਦੇ ਖੇਤਰ ਵਿਚ ਨਵਾਂ ਕੀਰਤੀਮਾਨ ਸਥਾਪਤ ਕਰ ਰਿਹਾ ਹੈ, ਜੋ ਸਲਾਘਾਯੋਗ ਕਦਮ ਹੈ। ਸਮਾਗਮ ਦੇ ਅੰਤ ਵਿਚ ਇੰਜੀ. ਜਿਨੇਸ਼ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਸਟੇਜ ਦੀ ਕਾਰਵਾਈ ਡੇਜੀ ਅਰੋੜਾ, ਅਰਪਨਦੀਪ ਕੌਰ, ਸੀਮਾਂ ਬਰਾੜ ਨੇ ਬੜੇ ਬਾਖੂਬੀ ਨਾਲ ਕੀਤਾ।


