ਸਤਨਾਮ ਬੁਰਜ ਹਰੀਕਾ ਬਣੇ ਲਗਾਤਾਰ ਤੀਜੀ ਵਾਰ ਸਾਹਿਤ ਸਭਾ ਬਰਗਾੜੀ ਦੇ ਪ੍ਰਧਾਨ

ਬਰਗਾੜੀ 17 ਦਸੰਬਰ (ਨਿੱਜੀ ਪੱਤਰ-ਪ੍ਰੇਰਕ) ਸਾਹਿਤ ਸਭਾ ਬਰਗਾੜੀ ਦੀ ਅਹਿਮ ਬੈਠਕ ਸਭਾ ਦੇ ਸਰਪ੍ਰਸਤ ਉੁੱਘੇ ਸਾਹਿਤਕਾਰ ਟੇਕ ਚੰਦ ਅਰਸ਼ੀ ਦੇ ਗ੍ਰਹਿ ਵਿਖੇ ਬਲਵਿੰਦਰ ਸਿੰਘ ਚਾਨੀ, ਈਸ਼ਰ ਸਿੰਘ ਲੰਭਵਾਲੀ ਅਤੇ ਸੂਬੇਦਾਰ ਮੁਨਸ਼ੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਭਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਗਏ ਸਾਹਿਤਕ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਰੁਪ-ਰੇਖਾ ਤਿਆਰ ਕੀਤੀ ਗਈ ਅਤੇ ਸਭਾ ਦੇ ਖਜਾਨਚੀ ਮਨਪ੍ਰੀਤ ਸਿੰਘ ਬਰਗਾੜੀ ਵੱਲੋਂ ਹਿਸਾਬ-ਕਿਤਾਬ ਦੀ ਰਿਪੋਟ ਪੇਸ ਕੀਤੀ ਗਈ ਜਿਸ ਤੇ ਸਮੂਹ ਸਾਹਿਤਕਾਰਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤੀ। ਇਸ ਤੋਂ ਇਲਾਵਾ ਆਉਂਦੇ ਦੋ ਸਾਲਾਂ ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਅਨੁਸਾਰ ਸਤਨਾਮ ਬੁਰਜ ਹਰੀਕਾ ਨੂੰ ਸਰਬਸੰਮਤੀ ਨਾਲ ਲਗਾਤਾਰ ਤੀਜੀ ਵਾਰ ਸਭਾ ਦਾ ਪ੍ਰਧਾਨ ਚੁਣਿਆਂ ਗਿਆ ਅਤੇ ਡਾ. ਦਰਸ਼ਨ ਸਿੰਘ ਝੋਟੀਵਾਲਾ ਖਜਾਨਚੀ, ਮਨਪ੍ਰੀਤ ਸਿੰਘ ਬਰਗਾੜੀ ਮੀਤ ਪ੍ਰਧਾਨ, ਪ੍ਰੈਸ ਸਕੱਤਰ ਸੁਖਰਾਜ ਗੋਂਦਾਰਾ, ਕੁਲਵਿੰਦਰ ਸਿੰਘ ਚਾਨੀ, ਜਗਤਾਰ ਸਿੰਘ ਭਾਈਰੂਪਾ ਨੂੰ ਸਲਾਹਕਰ ਚੁਣਿਆਂ ਗਿਆ। ਗੁਰਪ੍ਰੀਤ ਸਿੰਘ ਮਾਨ ਮੌੜ, ਗੁਰਸੇਵਕ ਸਿੰਘ ਬਰਗਾੜੀ, ਮੰਡ ਬਰਗਾੜੀ, ਵੈਦ ਗੁਰਪ੍ਰੀਤ ਸਿੰਘ ਸਿਵੀਆਂ, ਜਗਦੀਸ਼ ਰਾਏ ਸ਼ਰਮਾ, ਗੁਰਭੇਜ ਸਿੰਘ ਬਹਿਬਲ ਕਲਾਂ , ਮਾ: ਜਸਵਿੰਦਰ ਸਿੰਘ ਬੁਰਜ ਹਰੀਕਾ, ਬਲਦੇਵ ਸਿੰਘ ਗੋਂਦਾਰਾ, ਅਮਨਦੀਪ ਸਿੰਘ ਸਾਹੋਕੇ, ਬਲਦੇਵ ਸਿੰਘ ਫੌਜੀ, ਮਨਜਿੰਦਰ ਬਰਗਾੜੀ, ਸੁਖਰਾਜ ਮੱਲਕੇ, ਮਨਜੀਤ ਸਿੰਘ ਸਰਾਂ ਰਾਮੇਆਣਾ, ਵਰਿੰਦਰ ਝੱਖੜਵਾਲਾ, ਗੁਰਪ੍ਰ੍ਰੇਮ ਸਿੰਘ, ਨਵਰੁੂਪ ਸਿੰਘ ਆਦਿ ਨੂੰ ਮੈਂਬਰ ਚੁਣਿਆ ਗਿਆ। ਮੀਟਿੰਗ ਦੇ ਅਖੀਰ ‘ਚ ਸਮੂਹ ਸਾਹਿਤਕਾਰਾਂ ਨੇ ਆਪਣੀਆਂ-ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ।


