ਰੈਸਟ ਹਾੳੂਸ ਵਿਖੇ ਕਰਨਲ ਬਾਬੂ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲਾ ਕਾਂਗਰਸ ਕਮੇਟੀ ਦੀ ਮੀਟਿੰਗ ਹੋਈ

ਮੋਗਾ,16 ਦਸੰਬਰ (ਜਸ਼ਨ)-ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲਾ ਕਾਂਗਰਸ ਕਮੇਟੀ ਮੋਗਾ ਦੀ ਮੀਟਿੰਗ ਰੈਸਟ ਹਾੳੂਸ ਵਿਖੇ ਹੋਈ ਜਿਸ ਵਿਚ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਮੇਤ ਜ਼ਿਲੇ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਾਮਲ ਹੁੰਦਿਆਂ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਰਾਹੁਲ ਗਾਂਧੀ ਦੀ ਤਾਜਪੋਸ਼ੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਖਚਾਖੱਚ ਭਰੇ ਮੀਟਿੰਗ ਹਾਲ ਵਿਚ ਕੁੱਲ ਹਿੰਦ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਦੀ ਹੋ ਰਹੀ ਤਾਜਪੋਸੀ ਦੇ ਸਬੰਧ ਵਿਚ ਆਗੂਆਂ ਦੇ ਨਾਲ ਨਾਲ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ। ਮੀਟਿੰਗ ਦੌਰਾਨ ਕਰਨਲ ਬਾਬੂ ਸਿੰਘ,ਕਾਂਗਰਸ ਦੇ ਸਹਿਰੀ ਪ੍ਰਧਾਨ ਵਿਨੋਦ ਬਾਂਸਲ, ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ,ਕਾਂਗਰਸ ਦੇ ਬੁਲਾਰੇ ਅਤੇ ਜਨਰਲ ਸਕੱਤਰ ਸੂਬਾ ਕਾਂਗਰਸ ਡਾ: ਤਾਰਾ ਸਿੰਘ ਸੰਧੂ, ਸਾਬਕਾ ਮੰਤਰੀ ਡਾ:ਮਾਲਤੀ ਥਾਪਰ ,ਦਵਿੰਦਰ ਸਿੰਘ ਰਣੀਆ , ਗੁਰਪਾਲ ਸਿੰਘ ਸੰਧੂਆਂ ਵਾਲਾ ਸਾਬਕਾ ਸਰਪੰਚ, ਸਾਬਕਾ ਪਿ੍ੰਸੀਪਲ ਪੂਰਨ ਸਿੰਘ ਸੰਧੂ, ਸਾਬਕਾ ਸ਼ਹਿਰੀ ਪ੍ਰਧਾਨ ਉਪਿੰਦਰ ਸਿੰਘ ਗਿੱਲ , ਇੰਦਰਜੀਤ ਸਿੰਘ ਜ਼ਿਲਾ ਜਨਰਲ ਸਕੱਤਰ ਆਦਿ ਸ਼ਾਮਲ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਨਲ ਬਾਬੂ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਰਵਉੱਚ ਕੌਮੀ ਪਾਰਟੀ ਹੈ ਜਿਸ ਦਾ ਇਤਿਹਾਸ ਕਰੀਬ 132 ਸਾਲ ਪੁਰਾਣਾ ਹੈ ਅਤੇ ਇਸ ਪਾਰਟੀ ਨੇ ਜਿੱਥੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਿਆ ਉੱਥੇ ਦੇਸ਼ ਦਾ ਸਮੇਂ-ਸਮੇਂ ‘ਤੇ ਸਰਵਪੱਖੀ ਵਿਕਾਸ ਵੀ ਕੀਤਾ । ਬੁਲਾਰਿਆਂ ਨੇ ਕੁੱਲ ਹਿੰਦ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਨ ‘ਤੇ ਜਿੱਥੇ ਮੁਬਾਰਕਬਾਦ ਦਿੱਤੀ ਉੱਥੇ ਆਸ ਪ੍ਰਗਟ ਕੀਤੀ ਕਿ ਉਹ ਦੇਸ਼ ਨੂੰ ਚੁਣੌਤੀਆਂ ਤੋਂ ਬਾਹਰ ਕੱਢਣ ਵਿਚ ਜਿੱਥੇ ਆਪਣਾ ਯੋਗਦਾਨ ਪਾਉਣਗੇ ਉੱਥੇ ਪਾਰਟੀ ਦੀ ਮਜਬੂਤੀ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡਣਗੇ ।  ਉਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਮੰਨੇ ਗਏ ਹਨ ਤੇ ਉਨਾਂ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਸੀ ਜਦ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਦਿੱਤਾ ਹੈ । ਆਗੂਆਂ ਨੇ ਦਾਅਵਾ ਕੀਤਾ ਕਿ ਹਾਲ ਹੀ ਵਿਚ ਹੋਈਆਂ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਦੇ ਨਤੀਜੇ ਵੀ ਕਾਂਗਰਸ ਪਾਰਟੀ ਦੇ ਹੱਕ ਵਿਚ ਆਉਣਗੇ । ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਨੇ ਰਾਹੁਲ ਗਾਂਧੀ ਦੀ ਤਾਜਪੋਸ਼ੀ ‘ਤੇ ਉਨਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਪਾਰਟੀ ਨੂੰ ਚਲਾਉਣ ਵਿਚ ਪੂਰੀ ਤਰਾਂ ਸਮਰੱਥ ਹਨ ਅਤੇ ਉਨਾਂ ਨੂੰ ਸਿਆਸਤ ਦੀ ਗੁੜਤੀ ਵਿਰਾਸਤ ਵਜੋਂ ਪਰਿਵਾਰ ਵਿਚੋਂ ਮਿਲੀ ਹੈ। ਉਨਾਂ ਕਿਹਾ ਕਿ ਉਹ ਹਲਕਾ ਮੋਗਾ ਨੂੰ ਨਮੂਨੇ ਦਾ ਹਲਕਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ । ਮੀਟਿੰਗ ਦੇ ਅਖੀਰ ਵਿਚ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਮੀਟਿੰਗ ਵਿਚ ਪੁੱਜੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਮੋਗਾ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਇਸ ਮੌਕੇ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ ।
ਇਸ ਮੌਕੇ ਸਵਰਨ ਸਿੰਘ ਆਦੀਵਾਲ ਸੂਬਾ ਸਕੱਤਰ, ਜਬਰਜੰਗ ਸਿੰਘ ਬਰਾੜ ਘੱਲ ਕਲਾਂ, ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ, ਨਰਿੰਦਰਪਾਲ ਸਿੰਘ ਸਿੱਧੂ ਕੌਂਸਲਰ, ਬਾਲ ਕਿ੍ਰਸ਼ਨ ਭੱਲਾ, ਪਵਿੱਤਰ ਸਿੰਘ ਢਿੱਲੋਂ ,ਪ੍ਰਵੀਨ ਮੱਕੜ, ਜਸਵਿੰਦਰ ਸਿੰਘ ਕਾਕਾ, ਅਮਰਜੀਤ ਅੰਬੀ, ਜਗਦੀਪ ਸਿੰਘ ਸੀਰਾ ਲੰਢੇਕੇ, ਰਾਮਪਾਲ ਧਵਨ, ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ, ਜਗਦੀਪ ਸਿੰਘ ਜੱਗੂ, ਕਾਕਾ ਰਾਮੂੰਵਾਲਾ, ਅਸ਼ੋਕ ਕਾਲੀਆ, ਬਲਵੰਤ ਰਾਏ ਪੰਮਾ, ਕੇਵਲ ਸਿੰਘ ਕਾਹਨ ਸਿੰਘ ਵਾਲਾ, ਗੁਰਜੰਟ ਸਿੰਘ ਮਾਨ ਦੌਲਤਪੁਰਾ, ਗੁਰਪ੍ਰੀਤਮ ਸਿੰਘ ਚੀਮਾ, ਗੁਰਵਿੰਦਰ ਸਿੰਘ ਦੌਲਤਪੁਰਾ, ਕਿੰਦਰ ਡਗਰੂ, ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਗਰਦੌਰ ਸਿੰਘ ਚੜਿੱਕ, ਦਵਿੰਦਰ ਸਿੰਘ ਜੌੜਾ, ਸੁਰਜੀਤ ਸਿੰਘ ਭੁੱਲਰ, ਗੁਲਜਾਰ ਸਿੰਘ ਸਿੱਧੂ, ਦਵਿੰਦਰ ਗਿੱਲ, ਸਾਹਿਲ ਅਰੋੜਾ, ਹੈਪੀ ਅਰੋੜਾ, ਅਮਰਜੀਤ ਸਿੰਘ ਚੜਿੱਕ, ਕੁਲਵਿੰਦਰ ਸਿੰਘ ਕੋਕਰੀ, ਨਾਹਰ ਸਿੰਘ ਡਰੋਲੀ ਭਾਈ, ਗੁਰਦੇਵ ਸਿੰਘ ਸਾਬਕਾ ਸਰਪੰਚ,ਸੰਜੀਵ ਬੱੱਠਲਾ,ਕੇਵਲ ਸਿੰਘ ਕਾਹਨ ਸਿੰਘ ਵਾਲਾ,ਰਿਤਿਕ ਬੱਠਲਾ,ਗਮਦੂਰ ਸਿੰਘ,ਜੰਗ ਸਿੰਘ ਕੋਕਰੀ ਫੂਲਾ ਸਿੰਘ,ਪਿਆਰਾ ਸਿੰਘ ਗਿੱਲ,ਤਰਸੇਮ ਲਾਲ,ਰੂਪ ਸਿੰਘ, ਸਮੇਤ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।