ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਆਰੀਆ ਮਾਡਲ ਸਕੂਲ ਨੂੰ ਦਸਤੀ ਸੰਮਨ ਜਾਰੀ ਕਰਕੇ ਬੁੱਧਵਾਰ ਤੱਕ ਮੰਗਿਆ ਜਵਾਬ

ਮੋਗਾ,15 ਦਸੰਬਰ (ਜਸ਼ਨ)- ਆਰੀਆ ਮਾਡਲ ਸਕੂਲ ਮੈਨੇਜਮੈਂਟ ਦੇ ਜੁਲਮਾਂ ਦਾ ਸ਼ਿਕਾਰ ਮਾਪਿਆਂ ਅਤੇ ਬੱਚਿਆਂ ਲਈ ਬਚੀ ਇੱਕੋ ਇੱਕ ਆਸ ਦੀ ਕਿਰਨ ਮਾਨਯੋਗ ਹਾਈਕੋਰਟ ਵੱਲੋਂ ਅੱਜ ਪਿ੍ੰਸੀਪਲ ਸਕੱਤਰ ਪੰਜਾਬ ਸਰਕਾਰ ਅਤੇ ਆਰੀਆ ਮਾਡਲ ਸਕੂਲ ਮੈਨੇਜਮੈਂਟ ਨੂੰ ਦਸਤੀ ਸੰਮਨ ਜਾਰੀ ਕਰਕੇ ਬੁੱਧਵਾਰ ਤੱਕ ਉਹਨਾਂ ਨੂੰ ਕੋਰਟ ਵਿੱਚ ਪੇਸ਼ ਹੋ ਕੇ ਜਵਾਬ ਦਾਖਲ ਕਰਨ ਲਈ ਕਿਹਾ ਹੈ । ਇਸ ਸਬੰਧੀ ਅੱਜ ਐਡਵੋਕੇਟ ਬੂਟਾ ਸਿੰਘ ਬੈਰਾਗੀ ਵੱਲੋਂ ਪਿ੍ੰਸੀਪਲ ਸਕੱਤਰ ਨੂੰ ਸੰਮਨ ਤਾਮੀਲ ਕਰਵਾ ਦਿੱਤੇ ਗਏ ਹਨ ਤੇ ਆਰੀਆ ਮਾਡਲ ਸਕੂਲ ਮੈਨੇਜਮੈਂਟ ਨੂੰ ਕੱਲ ਤੱਕ ਸੰਮਨ ਤਾਮੀਲ ਹੋ ਜਾਣਗੇ । ਪੇਰੈਂਟਸ ਐਸੋਸੀਏਸ਼ਨ ਮੋਗਾ ਦੀ ਅਪੀਲ ਤੇ ਅਤੇ ਮਾਪਿਆਂ ਅਤੇ ਬੱਚਿਆਂ ਨਾਲ ਹੋਏ ਧੱਕੇ ਨੂੰ ਦੇਖਦਿਆਂ ਐਡਵੋਕੇਟ ਬੂਟਾ ਸਿੰਘ ਬੈਰਾਗੀ ਨੇ ਮਾਪਿਆਂ ਅਤੇ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਇਹ ਕੇਸ ਮੁਫਤ ਲੜਨ ਦਾ ਐਲਾਨ ਕੀਤਾ ਤੇ ਸੋਮਵਾਰ ਨੂੰ ਮਾਨਯੋਗ ਹਾਈਕੋਰਟ ਵਿੱਚ ਸਿਵਲ ਰਿੱਟ ਪਟੀਸ਼ਨ ਦਾਖਲ ਕਰ ਦਿੱਤੀ ਸੀ, ਜਿਸਦੀ ਸੁਣਵਾਈ ਅੱਜ ਜਸਟਿਸ ਅਜੇ ਤਿਵਾੜੀ ਨੇ ਕੀਤੀ ਤੇ ਬੜੇ ਧਿਆਨ ਨਾਲ ਕੇਸ ਨੂੰ ਸੁਣਿਆ । ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਦਸਤੀ ਸੰਮਣ ਜਾਰੀ ਕਰਕੇ ਇਸ ਬੁੱਧਵਾਰ ਹੀ ਅਗਲੀ ਸੁਣਵਾਈ ਦਾ ਦਿਨ ਨਿਰਧਾਰਿਤ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਅਤੇ ਪੈਟਰਨ ਹਰਭਜਨ ਸਿੰਘ ਬਹੋਨਾ ਨੇ ਦੱਸਿਆ ਕਿ ਬੀਤੇ ਤਿੰਨ ਅਕਤੂਬਰ ਨੂੰ ਆਰੀਆ ਮਾਡਲ ਸਕੂਲ ਮੈਨੇਜਮੈਂਟ ਨੇ ਸਕੂਲ ਦੇ ਖਿਲਾਫ ਨਜਾਇਜ ਫੀਸਾਂ ਦੀ ਡਿਵੀਜ਼ਨਲ ਕਮਿਸ਼ਨਰ ਫਿਰੋਜਪੁਰ ਨੂੰ ਸ਼ਿਕਾਇਤਾਂ ਕਰਨ ਵਾਲੇ ਮਾਪਿਆਂ ਰਾਜੀਵ ਕੁਮਾਰ ਅਤੇ ਵਿਕਰਮਜੀਤ ਸਿੰਗਲਾ ਨੂੰ ਝੂਠੀ ਅਤੇ ਮਨਘੜਤ ਸ਼ਿਕਾਇਤ ਕਰਕੇ ਪੁਲਿਸ ਤੋਂ ਤਸ਼ੱਦਦ ਕਰਵਾਇਆ ਤੇ ਪੁਲਿਸ ਦੇ ਦਬਾਅ ਅਧੀਨ ਹੀ ਉਹਨਾਂ ਤੋਂ ਸਕੂਲ ਖਿਲਾਫ ਕੀਤੀਆਂ ਸਿਕਾਇਤਾਂ ਵਾਪਿਸ ਲੈਣ ਤੇ ਬੱਚਿਆਂ ਨੂੰ ਸਕੂਲ ਵਿੱਚੋਂ ਆਪਣੀ ਮਰਜੀ ਨਾਲ ਹਟਾ ਲੈਣ ਦੇ ਪੇਪਰਾਂ ਤੇ ਦਸਤਖਤ ਕਰਵਾ ਲਏ ਸਨ। ਇਸ ਘਟਨਾ ਤੋਂ 36 ਘੰਟੇ ਬਾਅਦ ਆਪਣੀ ਬੇਜਤੀ ਨਾ ਸਹਾਰਦਿਆਂ ਰਾਜੀਵ ਕੁਮਾਰ ਨੇ ਜਹਿਰੀਲੀ ਵਸਤੂ ਖਾ ਕੇ ਆਤਮਹੱਤਿਆ ਦੀ ਕੋਸ਼ਿਸ਼ ਵੀ ਕੀਤੀ ਸੀ । ਜਿਕਰਯੋਗ ਹੈ ਕਿ ਪੇਰੈਂਟਸ ਐਸੋਸੀਏਸ਼ਨ ਮੋਗਾ ਉਦੋਂ ਤੋਂ ਹੀ ਇਨਸਾਫ ਦੀ ਮੰਗ ਨੂੰ ਲੈ ਕੇ ਵਾਰ ਵਾਰ ਡੀ ਸੀ ਮੋਗਾ ਅਤੇ ਡੀ ਈ ਓ ਮੋਗਾ ਨੂੰ ਮਿਲੇ ਪਰ ਪ੍ਸ਼ਾਸ਼ਨ ਬੱਚਿਆਂ ਨੂੰ ਸਕੂਲ ਵਿੱਚ ਵਾਪਿਸ ਦਾਖਿਲ ਕਰਵਾਉਣ ਵਿੱਚ ਪੂਰੀ ਤਰਾਂ ਨਾਕਾਮ ਰਿਹਾ ਤੇ ਬੱਚੇ ਪਿਛਲੇ 72 ਦਿਨਾਂ ਤੋਂ ਸਕੂਲ ਨਹੀਂ ਜਾ ਰਹੇ । ਇਸ ਦੌਰਾਨ ਪ੍ਾਈਵੇਟ ਸਕੂਲ ਐਸੋਸੀਏਸ਼ਨ ਨੇ ਆਰੀਆ ਮਾਡਲ ਸਕੂਲ ਵਿੱਚ ਮੀਟਿੰਗ ਕਰਕੇ ਉਕਤ ਬੱਚਿਆਂ ਨੂੰ ਮੋਗਾ ਦੇ ਕਿਸੇ ਵੀ ਸਕੂਲ ਵਿੱਚ ਦਾਖਿਲ ਨਾ ਕਰਨ ਦਾ ਐਲਾਨ ਕਰ ਦਿੱਤਾ ਸੀ । ਇਨਸਾਫ ਦੀਆਂ ਸਾਰੀਆਂ ਉਮੀਦਾਂ ਟੁੱਟਣ ਤੋਂ ਬਾਅਦ ਮਾਨਯੋਗ ਹਾਈਕੋਰਟ ਦਾ ਸਹਾਰਾ ਲਿਆ ਗਿਆ, ਜਿੱਥੋਂ ਹੁਣ ਇਨਸਾਫ ਦੀ ਆਸ ਬੱਝੀ ਹੈ । ਉਹਨਾਂ ਕਿਹਾ ਕਿ ਆਰੀਆ ਮਾਡਲ ਸਕੂਲ ਨੇ ਬੱਜਰ ਅਤੇ ਘਿਨਾਉਣੀ ਗਲਤੀ ਕੀਤੀ ਹੈ, ਜਿਸ ਦੀ ਸਜਾ ਉਹਨਾਂ ਨੂੰ ਹਰ ਹਾਲ ਵਿੱਚ ਮਿਲ ਕੇ ਰਹੇਗੀ ਤੇ ਅਗਰ ਜਰੂਰਤ ਪਈ ਤਾਂ ਪੇਰੈਂਟਸ ਐਸੋਸੀਏਸ਼ਨ ਮੋਗਾ ਸੁਪਰੀਮ ਕੋਰਟ ਤੱਕ ਵੀ ਇਸ ਲੜਾਈ ਨੂੰ ਲਿਜਾਣ ਲਈ ਤਿਆਰ ਹੈ । ਇਸ ਮੌਕੇ ਉਹਨਾਂ ਦੇ ਨਾਲ ਪੀੜਤ ਮਾਪੇ ਰਾਜੀਵ ਕੁਮਾਰ ਅਤੇ ਵਿਕਰਮਜੀਤ ਸਿੰਗਲਾ, ਗੁਰਮੁਖ ਸਿੰਘ, ਹਰਭਜਨ ਸਿੰਘ ਬਹੋਨਾ, ਗੋਕਲ ਚੰਦ ਬੁੱਘੀਪੁਰਾ ਪ੍ਧਾਨ ਐਨ.ਜੀ.ਓ. ਅਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ ।