ਪਿੰਡ ਕਪੂਰੇ ਦੇ ਐਨ ਆਰ ਆਈ ਪਰਿਵਾਰ ਨੇ ਦਾਣਾ ਮੰਡੀ ਨੂੰ 17ਲੱਖ ਰੂਪੈ ਦੀ ਜ਼ਮੀਨ ਕੀਤੀ ਭੇਟ

ਮੋਗਾ, 15 ਦਸਬੰਰ ( ਸਰਬਜੀਤ ਰੌਲੀ)-ਇੱਥੋ ਨੇੜਲੇ ਪਿੰਡ ਕਪੂਰੇ ਨਿਵਾਸੀ ਸਵ: ਪ੍ਰੀਤਮ ਸਿੰਘ ਦੇ ਸਪੁੱਤਰਾ ਵਲੋਂ ਜਿੱਥੇ ਸਮੇਂ ਸਮੇਂ ਤੇ ਪਿੰਡ ਦੇ ਸਰਬਪੱਖੀ ਕਾਰਜਾਂ ਲਈ ਆਰਥਿਕ ਮਦਦ ਕਰਕੇ ਪਿੰਡ ਯੋਗਦਾਨ ਪਾਇਆ ਜਾਦਾ ਰਿਹਾ ਹੈ ਉੱਥੇ ਇੱਕ ਵਾਰ ਪਿੰਡ ਸ: ਪ੍ਰਤੀਮ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਦਾਣਾ ਮੰਡੀ ਵਿਚ ਰਸਤੇ ਦੀ ਸਮੱਸਿਆ ਨੂੰ ਦੇਖਦਿਆਂ ਆਪਣੀ ਜ਼ਮੀਨ ਵਿਚੋਂ  17 ਮਰਲੇ ਦੇ ਕਰੀਬ ਜਗਾ ਜਿਸ ਦੀ ਕੀਮਤ ਲੱਗਪਗ 17 ਲੱਖ ਰੂਪੈ ਬਣਦੀ ਹੈ ਨੂੰ ਫਰੀ ਦਾਣਾ ਮੰਡੀ ਨੂੰ ਦਾਨ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਸਲਾਘਾਯੋਗ ਕਾਰਜ ਬਦਲੇ ਅੱਜ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਯਾਦਗਾਰੀ ਪੱਥਰ ਲਗਾਇਆ ਗਿਆ । ਇਸ ਮੌਕੇ ਤੇ ਪਿੰਡ ਵਾਸੀਆਂ ਨੇ ਸਵ: ਸ:ਪ੍ਰੀਤਮ ਸਿੰਘ ਦੇ ਸਪੁੱਤਰ ਸ:ਜੀਤਾ ਸਿੰਘ,ਜਿਉਣ ਸਿੰਘ,ਹਰਨਾਮ ਸਿੰਘ, ਗੁਰਬਖਸ਼ ਸਿੰਘ ਅਤੇ ਰੋਜੀਤ ਸਿੰਘ ਮਲੇਸ਼ੀਆ ਦਾ ਧੰਨਵਾਦ ਕੀਤਾ ਅਤੇ ਉਨਾ ਦੇ ਪਰਿਵਾਰ ਦੇ ਮੈਂਬਰ ਜਿਉਣ ਸਿੰਘ ਨੂੰ ਸਿਰੋਪਾਓੁ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਗੁਰਬਖਸ਼ ਸਿੰਘ ਕਪੂਰੇ ਨੇ ਕਿਹਾ ਕਿ ਇਸ ਪਰਿਵਾਰ ਦੀ ਨਗਰ ਦੇ ਵਿਕਾਸ ਲਈ ਪਹਿਲਾ ਵੀ ਵੱਡੀ ਦੇਣ ਹੈ ਹੁਣ ਫਿਰ ਇਸ ਪਰਿਵਾਰ ਨੇ ਦਾਣਾ ਮੰਡੀ ਦੀ ਵੱਡੀ ਸਮੱਸਿਆ ਨੂੰ ਹੱਲ ਕਰਕੇ ਪਿੰਡ ਲਈ ਚੰਗਾ ਕੰਮ ਕੀਤਾ ਹੈ, ਜਿਸ ਦਾ ਪਿੰਡ ਕਪੂਰੇ ਹਮੇਸ਼ਾ ਕਰਜ਼ਦਾਰ ਰਹੇਗਾ। ਇਸ ਮੌਕੇ ਚੈਅਰਮੈਨ ਗੁਰਬਖਸ਼ ਸਿੰਘ ਕਪੂਰੇ,ਸਰਪੰਚ ਸੋਹਣ ਸਿੰਘ ਕਪੂਰੇ, ਸਾਬਕਾ ਸਰਪੰਚ ਗੁਰਚਰਨ ਸਿੰਘ ਕਪੂਰੇ,ਰਾਜਿੰਦਰ ਸਿੰਘ ਡਾਇਰੈਕਟਰ ਸਹਿਕਾਰੀ ਬੈਕਾਂ ਤੇ ਪ੍ਰਧਾਨ ਕੋਪ੍ਰਟਿਵ ਸੋਸਾਇਟੀ ਕਪੂਰੇ,ਦਿਆਲ ਸਿੰਘ ਕਨੈਡਾ,ਕੁਲਵੰਤ ਸਿੰਘ ਪੰਚ,ਤੋਤਾ ਸਿੰਘ,ਰਣਜੀਤ ਸਿੰਘ ਜੀਤਾ ਗਰੇਵਾਲ,ਜੱਥੇਦਾਰ ਨਾਜਰ ਸਿੰਘ,ਗੁਰਬਖਸ਼ ਸਿੰਘ ਜੌਹਲ ਕਲੱਬ ਪ੍ਰਧਾਨ,ਰਾਜਵਿੰਦਰ ਸਿੰਘ ਰਾਜੂ ਸਾਬਕਾ ਪੰਚ,ਕੁਲਵਿੰਦਰ ਸਿੰਘ ਗੰਗਾ,ਨਾਹਰ ਸਿੰਘ,ਇਕਬਾਲ ਸਿੰਘ ਪੰਚ,ਮਲਕੀਤ ਸਿੰਘ ਪੰਚ,ਕਮਲਜੀਤ ਸਿੰਘ,ਚਰਨਜੀਤ ਸਿੰਘ ਆੜਤੀਆ, ਜਰਨੈਲ ਸਿੰਘ ਨੰਬਰਦਾਰ,ਜਗਰਾਜ ਸਿੰਘ ਭਾਗ ਸਿੰਘ ਆਦਿ ਹਾਜ਼ਰ ਸਨ।