ਧਰਮਕੋਟ ’ਚ ਚੋਣ ਸਰਗਰਮੀਆਂ ਜ਼ੋਰਾਂ ’ਤੇ ,ਵਾਰਡ ਨੰਬਰ 13 ਤੋਂ ਪਿੰਦਰ ਚਾਹਲ ਦੀ ਸਥਿਤੀ ਮਜਬੂਤ

ਧਰਮਕੋਟ,14 ਦਸੰਬਰ (ਜਸ਼ਨ)-ਬਾਘਾਪੁਰਾਣਾ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਵੱਲੋਂ ਦਰਜ ਕੀਤੀ ਹੰੂਝਾ ਫੇਰ ਜਿੱਤ ਤੋਂ ਬਾਅਦ ਹੁਣ ਸਾਰੀਆਂ ਨਿਗਾਂਹਾ ਧਰਮਕੋਟ ਨਗਰ ਕੌਂਸਲ ਚੋਣਾਂ ਅਤੇ ਫਤਿਹਗੜ ਪੰਜਤੂਰ ਵੱਲ ਲੱਗੀਆਂ ਹੋਈਆਂ ਹਨ । ਵਾਰਡ ਨੰਬਰ 12 ਤੋਂ ਇੰਦਰਪ੍ਰੀਤ ਸਿੰਘ ਬੰਟੀ ਅਤੇ ਵਾਰਡ ਨੰਬਰ 2 ਤੋਂ ਸਚਿਨ ਕੁਮਾਰ ਟੰਡਨ ਦੇ ਨਿਰਵਿਰੋਧ ਚੁਣੇ ਜਾਣ ਕਾਰਨ ਕਾਂਗਰਸ ਧਰਮਕੋਟ ਵਿਚ ਪੂਰੀ ਤਰਾਂ ਆਪਣੀ ਚੋਣ ਮੁਹਿੰਮ ਨੂੰ ਭਖਾਉਣ ਵਿਚ ਸਫਲ ਹੋ ਰਹੀ ਹੈ । ਧਰਮਕੋਟ ਦੇ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪਿੰਦਰ ਸਿੰਘ (ਪਿੰਦਰ ਚਾਹਲ) ਦੀ ਸਥਿਤੀ ਆਪਣੇ ਵਿਰੋਧੀ ਉਮੀਦਵਾਰ ਢੋਸ ਗਰੁੱਪ ਦੇ ਗੁਰਮੀਤ ਸਿੰਘ ਗਿੱਲ ਸ਼ੰਭੂ ਨਾਲੋਂ ਬੇਹੱਦ ਮਜਬੂਤ ਸਮਝੀ ਜਾ ਰਹੀ ਹੈ। ਆਮ ਲੋਕ ਪਿੰਦਰ ਚਾਹਲ ਨੂੰ ਨਿਮਰ ਸੁਭਾਅ ਵਾਲੇ ਨੌਜਵਾਨ ਵਜੋਂ ਜਾਣਦੇ ਹਨ ਜਦ ਕਿ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਵਫ਼ਾਦਾਰਾਂ’ਚ ਸ਼ੁਮਾਰ ਹੰੁਦੇ ਪਿੰਦਰ ਚਾਹਲ ਨੂੰ ਕਾਂਗਰਸੀ ਵਰਕਰ ਨਿੱਧੜਕ ਆਗੂ ਵਜੋਂ ਸਤਿਕਾਰ ਦਿੰਦੇ ਹਨ । ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੇ ਅੱਜ ਵਾਰਡ ਨੰਬਰ 13 ਦਾ ਦੌਰਾ ਕਰਨ ਮੌਕੇ ਦੇਖਿਆ ਕਿ ਪਿੰਦਰ ਚਾਹਲ ਦੀ ਜਿੱਤ ਪ੍ਰਤੀ ਨੌਜਵਾਨ ਤਾਂ ਆਸਵੰਦ ਹਨ ਹੀ ਸਗੋਂ ਘਰਾਂ ਵਿਚ ਬੈਠੇ ਬਜ਼ੁਰਗ ਵੀ ਦਾਅਵਾ ਕਰ ਰਹੇ ਸਨ ਕਿ ਧਰਮਕੋਟ ਸ਼ਹਿਰ ਵਿਚ ਪਿੰਦਰ ਚਾਹਲ ਸਭ ਤੋਂ ਵੱਡੇ ਅੰਤਰ ਨਾਲ ਜਿੱਤ ਦਰਜ ਕਰਕੇ ਨਗਰ ਕੌਂਸਲ ਚੋਣਾਂ ਦੇ ਪਿਛਲੇ ਸਾਰੇ ਰਿਕਾਰਡ ਮਾਤ ਕਰੇਗਾ। ਜ਼ਿਕਰਯੋਗ ਹੈ ਕਿ ਗੁਰਪਿੰਦਰ ਚਾਹਲ ਦੀਆਂ ਲੋਕ ਸੇਵਾ ਵਾਲੀਆਂ ਗਤੀਵਧੀਆਂ ਨੂੰ ਧਿਆਨ ਵਿਚ ਰੱਖਦਿਆਂ ਮੋਗਾ ਜ਼ਿਲਾ ਦੇ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ ਵੱਲੋਂ ਕਾਫ਼ੀ ਸਮਾਂ ਪਹਿਲਾਂ ਪਿੰਦਰ ਚਾਹਲ ਨੂੰ ਮੋਗਾ ਜ਼ਿਲੇ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ। ਗੁਰਪਿੰਦਰ ਚਾਹਲ ਨੇ ਬਤੌਰ ਜਨਰਲ ਸਕੱਤਰ ਕਾਂਗਰਸ ਲਈ ਜਥੇਬੰਦਕ ਸੇਵਾਵਾਂ ਨਿਭਾਈਆਂ ਜਿਸ ਦੀ ਬਦੌਲਤ ਹੁਣ ਨੌਜਵਾਨ ਵਰਗ ਪੱਬਾਂ ਭਾਰ ਹੋ ਕੇ ਉਸ ਨੂੰ ਜਿਤਾਉਣ ਲਈ ਦਿ੍ਰੜ ਸੰਕਲਪ ਹੈ। ਅੱਜ ਚੋਣ ਪ੍ਰਚਾਰ ਦੌਰਾਨ ਪਿੰਦਰ ਚਾਹਲ ਦੇ ਨਾਲ ਵਿਧਾਇਕ ਕਾਕਾ ਲੋਹਗੜ ਦੇ ਪੀ ਏ ਸੋਹਣ ਸਿੰਘ ਖੇਲਾ,ਇੰਦਰਪ੍ਰੀਤ ਸਿੰਘ ਬੰਟੀ,ਸੁਖਦੇਵ ਸਿੰਘ ਕਲੇਰ, ਰੇਸ਼ਮ ਸਿੰਘ ਕਲੇਰ,ਦਰਸ਼ਨ ਸਿੰਘ ਕਲੇਰ,ਗੁਰਬੰਤ ਸਿੰਘ ਨੰਬਰਦਾਰ ਬਲਵੀਰ ਸਿੰਘ,ਬਿੱਕਰ ਸਿੰਘ ਕਲੇਰ,ਚਮਕੌਰ ਸਿੰਘ, ਸੁਖਵਿੰਦਰ ਸਿੰਘ ਸੋਨੀ,ਜਸਪ੍ਰੀਤ ਸਿੰਘ ਜੱਸਾ ,ਗੁਰਪਿੰਦਰ ਸਿੰਘ,ਕੋਮਲਪ੍ਰੀਤ ਸਿੰਘ,ਭਵਨਪ੍ਰੀਤ ਸਿੰਘ,ਸੁਮਨ ਸ਼ਰਮਾ,ਹੈਪੀ ਪ੍ਰਧਾਨ,ਹਰਜਿੰਦਰ ਚਾਹਲ ਅਤੇ ਵਾਰਡ ਨੰਬਰ 13 ਦੇ ਨਿਵਾਸੀ ਹਾਜ਼ਰ ਸਨ।


