ਅਪੰਗ ਵਿਅਕਤੀਆਂ ਲਈ ਲੀਗਲ ਏਡ ਲਿਟਰੇਸੀ ਸੈਮੀਨਾਰ 16 ਦਸੰਬਰ ਨੂੰ-ਸੀ.ਜੇ.ਐਮ ਵਿਨੀਤ ਕੁਮਾਰ ਨਾਰੰਗ

ਮੋਗਾ 14 ਦਸੰਬਰ(ਜਸ਼ਨ)-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਅਪੰਗ ਵਿਅਕਤੀਆਂ ਲਈ ਕਾਨੂੰਨੀ ਸਾਖ਼ਰਤਾ ਸਹਾਇਤਾ ਸੈਮੀਨਾਰ 16 ਦਸੰਬਰ  ਦਿਨ ਸ਼ਨੀਵਾਰ  ਨੂੰ ਟਾਊਨ ਹਾਲ ਕਲੱਬ, ਮੋਗਾ ਵਿਖੇ ਸਵੇਰੇ 10:30 ਵਜੇ ਤੋ 12:00 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਵਿਨੀਤ ਕੁਮਾਰ ਨਾਰੰਗ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਡਿਸਏਬਲ ਵਿਅਕਤੀਆਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਡਿਸਏਬਲ ਵਿਅਕਤੀਆਂ ਦੇ ਇੱਕ ਵਫ਼ਦ ਨਾਲ ਸੀ.ਜੇ.ਐਮ. ਮੋਗਾ ਅਤੇ ਐਨ.ਜੀ.ਓ. ਐਸ.ਕੇ ਬਾਂਸਲ ਨੇ ਮੀਟਿੰਗ ਕੀਤੀ ਅਤੇ ਸਾਰੀ ਰੂਪ-ਰੇਖਾ ਤਿਆਰ ਕੀਤੀ ਗਈ।