ਪਰੋਗੈਸਿਵ ਵਾਲੀਬਾਲ ਐਸੋਸੀਏਸ਼ਨ ਪੰਜਾਬ ਦੀ ਮੋਗਾ ਵਿਖੇ ਹੋਈ ਅਹਿਮ ਮੀਟਿੰਗ

ਮੋਗਾ 14 ਦਸਬੰਰ(ਸਰਬਜੀਤ ਰੌਲੀ)- ਅੱਜ ਪਰੋਗੈਸਿਵ ਵਾਲੀਬਾਲ ਸ਼ੂਟਿੰਗ ਐਸੋਸੀਏਸ਼ਨ ਪੰਜਾਬ ਦੀ ਅਹਿਮ ਮੀਟਿੰਗ ਸੰਸਥਾ ਦੇ ਸਰਪ੍ਰਸਤ ਬਲਕਾਰ  ਸਿੰਘ ਭੁੱਲਰ ਦੀ ਅਗਵਾਈ ਹੇਠ  ਗਲੋਬਲ ਬਰਾਈਟ ਮੋਗਾ ਦੇ ਦਫਤਰ ਵਿਖੇ ਕੀਤੀ ਗਈ। ਇਸ ਮੌਕੇ ਦੂਸਰੀ ਆਲ ਇੰਡੀਆ ਵਾਲੀਬਾਲ ਚੈਪੀਅਨਸ਼ਿੱਪ ਕਰਵਾਉਣ ਲਈ ਵਿਚਾਰਾਂ ਕੀਤੀਆਂ ਗਈਆਂ।  ਇਸ ਮੌਕੇ ਸਰਪ੍ਰਸਤ ਬਲਕਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਾਰ 23 ਅਤੇ 24 ਦਸਬੰਰ ਨੂੰ ਰੇਲਵੇ ਗਰਾੳੂਡ ਬੰਠਿਡਾ ਵਿਖੇ ਦੂਸਰੀ ਵਾਲੀਬਾਲ ਚੈਪੀਅਨਸ਼ਿਪ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਵਾਲੀਬਾਲ ਚੈਪੀਅਨਸ਼ਿੱਪ ਵਿੱਚ ਬਾਹਰਲੇ ਸੂਬਿਆਂ ਤੋਂ ਵੀ ਟੀਮਾਂ ਭਾਗ ਲੈਣ ਪਹੁੰਚ ਰਹੀਆ ਹਨ। ਉਹਨਾਂ ਸਾਰੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ  ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਵਾਰ ਕਰਵਾਈ ਜਾਣ ਵਾਲੀ ਵਾਲੀਬਾਲ ਸ਼ੂਟਿੰਗ ਚੈਪੀਅਨਸ਼ਿੱਪ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆ ਜਾ ਰਹੀਆ ਹਨ। ਉਨਾ ਕਿਹਾ ਕਿ ਇਸ ਵਾਰ ਜੇਤੂ ਟੀਮਾਂ ਲਈ ਵੱਡੇ ਇਨਾਮ ਰੱਖੇ ਜਾਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਖੋਸਾ ਪ੍ਰਧਾਨ,ਪਰਮਜੀਤ ਸਿੰਘ ਖਾਲਸਾ ਕੈਸ਼ੀਅਰ,ਜੋਹਲ ਗਿੱਲ,ਮਨਦੀਪ ਸਿੰਘ ਰੋਲੀ,ਰਛਪਾਲ ਸਿੰਘ,ਗੁਰਦੀਪ ਸਿੰਘ,ਬੰਗੀ,ਸਰਨਜੀਤ ਸਿੰਘ,ਮਨੀ ਭੁੱਲਰ,ਹਰਪ੍ਰੀਤ ਸਿੰਘ,ਸੱਤਾ ਅਲੀਕੇ ਆਦਿ ਹਾਜ਼ਰ ਸਨ।