ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਨੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੰਡੇ ਬੂਟ

*ਜੇ.ਈ.ਕੁਲਦੀਪ ਸਿੰਘ ਦੀ ਭੈਣ ਬੀਬੀ ਪਰਮਜੀਤ  ਕੌਰ ਇੰਗਲੈਂਡ ਦੇ ਪਰਿਵਾਰ ਨੇ ਕੀਤੀ ਆਰਥਿਕ ਮਦਦ
ਨੱਥੂਵਾਲਾ ਗਰਬੀ, 14 ਦਸੰਬਰ (ਪੱਤਰ ਪਰੇਰਕ)-ਸ਼੍ਰੀ ਗੁਰੂੁ ਨਾਨਕ ਦੇਵ ਜੀ ਨੇ ਸਮਾਜ ਵਿੱਚੋਂ ਜਾਤ ਪਾਤ ਦਾ ਖਾਤਮਾ ਕਰਕੇ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਕੇ ‘ਗੁਰੂੁ ਦੀ ਗੋਲਕ ਗਰੀਬ ਦਾ ਮੂੰਹ’ ਦਾ ਸ਼ੰਦੇਸ਼ ਦਿੱਤਾ ਸੀ ,ਜਿਸ ਦੀ ਬਦੌਲਤ ਸਾਡਾ ਫਰਜ਼ ਬਣਦਾ ਹੈ ਕਿ ਅਸੀ ਹਰ ਗਰੀਬ ਦੀ ਬਾਂਹ ਫੜਦੇ ਹੋਏ ਉਸ ਦੀ ਮਦਦ ਕਰੀਏ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭਲੂਰ ਵਿਖੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਦੇ ਸਰਪ੍ਰਸਤ ਮਾਸਟਰ ਬਿੱਕਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ (ਬਰਾਂਚ) ਭਲੂਰ ਵਿਖੇ ਕੀਤਾ। ਇਸ ਮੌਕੇ ਤੇ ਬਿਜਲੀ ਬੋਰਡ ਦੇ ਜੇ.ਈ.ਕੁਲਦੀਪ ਸਿੰਘ ਦੀ ਐਨ.ਆਰ.ਆਈ.ਭੈਣ ਬੀਬੀ ਪਰਮਜੀਤ ਕੌਰ ਵਾਸੀ ਇੰਗਲੈਂਡ ਦੇ ਸਹਿਯੋਗ ਨਾਲ 150 ਦੇ ਕਰੀਬ ਬੱਚਿਆਂ ਨੂੰ ਬੂਟ ਵੰਡੇ ਗਏ।ਇਸ ਮੌਕੇ ਤੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਦੇ ਸਰਗਰਮ ਮੈਂਬਰ ਜਸਵੀਰ ਸਿੰਘ ਭਲੂਰੀਏ ਨੇ ਜੇ.ਈ ਕੁਲਦੀਪ ਸਿੰਘ, ਉਨਾ੍ਹ ਦੀ ਭੈਣ ਬੀਬੀ ਪਰਮਜੀਤ ਕੌਰ  ਅਤੇ ਬਾਕੀ ਦਾਨੀ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਤੇ ਪ੍ਰਧਾਨ ਹਰਜੀਤ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਪੱਪੀ ਪ੍ਰਧਾਨ,ਮਨਜੀਤ ਸਿੰਘ ਬਰਾੜ,ਗੁਰਜੀਤ ਸਿੰਘ ਘੁਮਾਣ ਯੂ.ਐਸ.ਏ, ਜੇ.ਈ.ਕੁਲਦੀਪ ਸਿੰਘ ਬਿਜਲੀ ਬੋਰਡ,ਕਨੇਡੀਅਨ ਵਤਨਦੀਪ ਸਿੰਘ ਬਰਾੜ, ਮਾਸਟਰ ਬਿੱਕਰ ਸਿੰਘ ਹਾਂਗਕਾਂਗ, ਰਾਜਵੀਰ ਸਿੰਘ ਭਲੂਰੀਆ,ਬਲਵਿੰਦਰ ਸਿੰਘ ਪਿੰਦਾ,ਡਾ: ਗੁਰਸੇਵਕ ਸਿੰਘ ਟੋਨੀ, ਇਕਬਾਲ ਸਿੰਘ,ਯੂਥ ਆਗੂ ਸ਼ੇਰ ਸਿੰਘ ਸ਼ੇਰਾ ਬਰਾੜ,ਬੇਅੰਤ ਗਿੱਲ,ਗ੍ਰੰਥੀ ਬਾਜ਼ ਸਿੰਘ, ਜਗਦੀਪ ਸਿੰਘ,ਹਰਗੋਪਾਲ ਸਿੰਘ,ਤੇਜਿੰਦਰ ਸਿੰਘ,ਜਗਰੂਪ ਸਿੰਘ ਖਾਲਸਾ,ਰਾਜਵੀਰ ਸਿੰਘ ਸੰਘੇੜਾ, ਕਾਮਰੇਡ ਗੀਟਨ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਜੋਗਿੰਦਰ ਸਿੰਘ ਆਦਿ ਤੋਂ ਇਲਾਵਾ ਸਕੂਲ ਦੇ ਸਟਾਫ ਮੈਬਰਜ਼ ਵੀ ਹਾਜ਼ਰ ਸਨ।