ਵਿਸ਼ਾਲ ਦਰਿਸ਼ਟੀਕੋਣ ਵਾਲੇ ਰਾਹੁਲ ਗਾਂਧੀ ਕਰੋੜਾਂ ਭਾਰਤੀਆਂ ਦੀਆਂ ਖਾਹਿਸ਼ਾਂ ਵਾਲਾ ਜਮਹੂਰੀ ਭਾਰਤ ਸਿਰਜਣਗੇ- ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ

ਮੋਗਾ,13 ਦਸੰਬਰ(ਜਸ਼ਨ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਪ੍ਰਤੀ ਲੋਕਾਂ ਵਿਚ ਵਧ ਰਹੀ ਨਿਰਾਸ਼ਾ ਅਤੇ ਆਏ ਦਿਨ ਜਮਹੂਰੀ ਕਦਰਾਂ ਕੀਮਤਾਂ ’ਤੇ ਹੋ ਰਹੇ ਹਮਲਿਆਂ ਕਾਰਨ ਭਾਰਤੀ ਜਨਤਾ ਵਿਚ ਪਾਏ ਜਾ ਰਹੇ ਰੋਸ ਦੇ ਆਲਮ ਦੌਰਾਨ ਵਿਸ਼ਾਲ ਦਰਿਸ਼ਟੀਕੋਣ ਵਾਲੇ ਰਾਹੁਲ ਗਾਂਧੀ ਕਰੋੜਾਂ ਭਾਰਤੀਆਂ ਦੀਆਂ ਖਾਹਿਸ਼ਾਂ ਵਾਲਾ ਜਮਹੂਰੀ ਭਾਰਤ ਸਿਰਜਣਗੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਬਾ ਸਕੱਤਰ ਪੰਜਾਬ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਰਵੀ ਗਰੇਵਾਲ ਨੇ ਆਖਿਆ ਕਿ ਰਾਹੁਲ ਗਾਂਧੀ ਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣਨ ਦਾ ਇਹ ਸਹੀ ਸਮਾਂ ਹੈ ਕਿਉਂਕਿ ਮੌਜੂਦਾ ਸਮੇਂ ਵਿਚ ਦੇਸ਼ ਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਰਾਜਨੀਤਕ ਲਾਭਾਂ ਦੇ ਲੋਭ ਨੂੰ ਇਕ ਪਾਸੇ ਰੱਖਦਿਆਂ ਦਿ੍ਰੜਤਾ ਨਾਲ ਨਿਸ਼ਕਾਮ ਮਿਸ਼ਨ ਦੀ ਪ੍ਰਾਪਤੀ ਤੱਕ ਨਾ ਸਿਰਫ਼ ਦੇਸ਼ ਨੂੰ ਦਰਪੇਸ਼ ਅਹਿਮ ਮੁੱਦਿਆਂ ’ਤੇ ਆਮ ਸਹਿਮਤੀ ਬਣਾਉਣ ਦੇ ਸਮਰੱਥ ਹੋਵੇ ਬਲਕਿ ਪਾਰਟੀ ਅੰਦਰ ਵੀ ਜਮਹੂਰੀ ਲੀਹਾਂ ’ਤੇ ਚੱਲਣ ਲਈ ਗੰਭੀਰ ਯਤਨ ਕਰਦਾ ਰਹੇ। ਉਹਨਾਂ ਆਖਿਆ ਕਿ ਨਵ ਨਿਯੁਕਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੇ ਪਿਤਾ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਉੱਚੀਆਂ ਨੈਤਿਕਤਾਵਾਂ ਵਾਲੀ ਰਾਜਨੀਤਕ ਵਿਰਾਸਤ ਹਾਸਲ ਹੋਈ ਹੈ ਜੋ ਕਿ ਦੇਸ਼ ਨੂੰ ਅੱਗੇ ਲੈ ਜਾਣ ਦੇ ਨਾਲ ਨਾਲ ਗਰੀਬ ਅਤੇ ਪੀੜਤ ਲੋਕਾਂ ਲਈ ਸੁਨਹਿਰੇ ਦਿਨ ਲਿਆਉਣ ਦੇ ਸਮਰੱਥ ਹੋਵੇਗੀ।
*ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


