ਵਧੀਕ ਜ਼ਿਲਾ ਮੈਜਿਸਟ੍ਰੇਟ ਵੱਲੋਂ ਨਗਰ ਕੌਂਸਲ ਧਰਮਕੋਟ ਅਤੇ ਨਗਰ ਪੰਚਾਇਤ ਫਤਹਿਗੜ ਪੰਜਤੂਰ ਵਿਖੇ ਜਨਤਕ ਮੀਟਿੰਗਾਂ ਕਰਨ ਦੇ ਮਨਾਹੀ ਦੇ ਹੁਕਮ ਜਾਰੀ

ਮੋਗਾ 13 ਦਸੰਬਰ(ਜਸ਼ਨ)-    ਵਧੀਕ ਜ਼ਿਲਾ ਮੈਜਿਸਟ੍ਰੇਟ ਮੋਗਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਫ਼ੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ 15 ਦਸੰਬਰ ਨੂੰ ਸ਼ਾਮ 4.00 ਵਜੇ ਤੋਂ 17 ਦਸੰਬਰ, 2017 ਸ਼ਾਮ 4.00 ਵਜੇ ਤੱਕ 48 ਘੰਟਿਆਂ ਲਈ ਪੋਲਿੰਗ ਹੋਣ ਵਾਲੀਆਂ ਥਾਵਾਂ ‘ਤੇ ਪੋਲਿੰਗ ਦੌਰਾਨ ਅਤੇ ਪੋਲਿੰਗ ਦੇ ਨਤੀਜੇ ਆਉਣ ਤੱਕ ਕਿਸੇ ਵੀ ਜਨਤਕ ਮੀਟਿੰਗ ਕਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ 17 ਦਸੰਬਰ, 2017 ਨੂੰ ਨਗਰ ਕੌਂਸਲ ਧਰਮਕੋਟ ਅਤੇ ਨਗਰ ਪੰਚਾਇਤ ਫ਼ਤਹਿਗੜ ਪੰਜਤੂਰ ਦੀਆਂ ਹੋ ਰਹੀਆਂ ਆਮ ਚੋਣਾਂ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਿਨਾਂ ਥਾਵਾਂ ‘ਤੇ ਪੋਲਿੰਗ ਕੀਤੀ ਜਾਣੀ ਹੈ, ਉਨਾਂ ਥਾਵਾਂ ਉੱਪਰ ਪੋਲਿੰਗ ਦੌਰਾਨ ਅਤੇ ਪੋਲਿੰਗ ਦੇ ਨਤੀਜੇ ਆਉਣ ਤੱਕ 48 ਘੰਟਿਆਂ ਲਈ ਕਿਸੇ ਜਨਤਕ ਮੀਟਿੰਗ ਦੀ ਮਨਾਹੀ ਕੀਤੇ ਜਾਣ ਦੇ ਹੁਕਮ ਪ੍ਰਾਪਤ ਹੋਏ ਹਨ। ਇਸ ਲਈ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਇਨਾਂ ਹਦਾਇਤਾਂ ਦੀ ਰੋਸ਼ਨੀ ‘ਚ ਇਹ ਹੁਕਮ ਜਾਰੀ ਕੀਤੇ ਗਏ ਹਨ, ਤਾਂ ਂਜੋ ਚੋਣ ਜ਼ਾਬਤੇ ਦੀ ਕਿਸੇ ਤਰਾਂ ਦੀ ਉਲੰਘਣਾ ਨਾ ਹੋ ਸਕੇ।