ਬੀ.ਐਸ.ਐਨ.ਐਲ. ਦੀ ਯੂਨੀਅਨਾਂ ਤੇ ਸੰਗਠਨਾਂ ਦੇ ਸਾਂਝੇ ਮੋਰਚੇ ਵੱਲੋਂ ਦੋ ਦਿਨ ਦੀ ਹੜਤਾਲ

ਮੋਗਾ, 12 ਦਸੰਬਰ (ਜਸ਼ਨ) : ਬੀ.ਐਸ.ਐਨ.ਐਲ. ਦੀਆਂ ਯੂਨੀਅਨਾਂ ਤੇ ਸੰਗਠਨਾਂ ਦੇ ਸਾਂਝੇ ਮੋਰਚੇ ਵੱਲੋਂ ਸਮੂਹ ਸਟਾਫ ਦੋ ਦਿਨਾਂ ਦੀ ਹੜਤਾਲ ਤੇ ਚਲਾ ਗਿਆ ਹੈ। ਇਹ ਹੜਤਾਲ ਸਾਂਝੇ ਮੋਰਚੇ ਵੱਲੋਂ 1-1-2017 ਤੋਂ ਸੋਧੇ ਹੋਏ ਪੇ-ਸਕੇਲ ਲਾਗੂ ਕਰਵਾਉਣ ਲਈ ਅਤੇ ਬੀ.ਐਸ.ਐਨ.ਐਲ. ਦੇ ਵਿਚ ਵੱਖਰੀ ਟਾਵਰ ਕੰਪਨੀ ਬਣਾਉਣ ਦੇ ਵਿਰੋਧ ਵਿਚ ਕੀਤੀ ਜਾ ਰਹੀ ਹੈ, ਜਿਸ ਵਿਚ ਬੀ.ਐਸ.ਐਨ.ਐਲ. ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ। ਸਾਰੇ ਸੰਗਠਨਾਂ ਨੇ ਬੀ.ਐਸ.ਐਨ.ਐਲ. ਦੀ ਮੈਨੇਜ਼ਮੈਂਟ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਹੱਕੀ ਤੇ ਜਾਇਜ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਣਮਿੱਥੇ ਸਮੇਂ ਦੀ ਹੜਤਾਲ ਵੀ ਕੀਤੀ ਜਾ ਸਕਦੀ ਹੈ। ਇਸ ਰੈਲੀ ਨੂੰ ਕਾਮਰੇਡ ਤਰਸੇਮ ਸਿੰਘ ਜਿਲਾ ਸਕੱਤਰ ਬੀ.ਐਸ.ਐਨ.ਐਲ. ਈ.ਯੂ.ਫਿਰੋਜ਼ਪੁਰ, ਅਰਜਿੰਦਰ ਸਿੰਘ ਬ੍ਰਾਂਚ ਸੈਕਟਰੀ ਸੰਚਾਰ ਨਿਗਮ ਐਗਜੀਕਿੳੂਟਿਵ ਯੂਨੀਅਨ, ਭਾਰਤ ਭੂਸ਼ਣ, ਸੱਤਪਾਲ ਤੋਂ ਇਲਾਵਾ ਹੋਰਨਾਂ ਸਾਥੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਿਪਾਲ ਸਿੰਘ, ਹਰਵਿੰਦਰ ਸਿੰਘ ਟੋਨੀ, ਪਰਮਿੰਦਰ ਸਿੰਘ, ਦਵਿੰਦਰ ਕੁਮਾਰ ਅਤੇ ਸਮੂਹ ਮੁਲਾਜ਼ਮ ਹਾਜ਼ਰ ਸਨ।