ਸਵਰਗੀ ਮਲਕੀਤ ਸਿੰਘ ਸਿੱਧੂ ਨੇ ਨਿੱਗਰ ਸੋਚ ਅਪਣਾਉਦਿਆਂ ਪੰਜਾਬ ਸਰਕਾਰ ਦੀ ਅਗਵਾਈ ਕੀਤੀ ਅਤੇ ਉਸਾਰੂ ਸੋਚ ਅਪਣਾਉਂਦਿਆਂ ਸ਼ਹਾਦਤ ਦਿੱਤੀ -ਡਾ: ਹਰਜੋਤ ਕਮਲ


ਮੋਗਾ 10 ਦਸੰਬਰ: (ਜਸ਼ਨ)- ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ, ਜੋ ਖਿਡਾਰੀਆਂ ਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਅਨੁਸਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਡਾ: ਹਰਜੋਤ ਕਮਲ ਨੇ ਅੱਜ ਸਥਾਨਕ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵ: ਸ਼੍ਰ: ਮਲਕੀਤ ਸਿੰਘ ਸਿੱਧੂ ਯਾਦਗਾਰੀ 21ਵੀਂ ਚੈਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਅੰਤਿਮ ਦਿਨ ਦੇ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਡਾ: ਹਰਜੋਤ ਕਮਲ ਨੇ ਕਿਹਾ ਕਿ ਖੇਡਾਂ ਵਿਅਕਤੀ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਲਈ ਅਤੀ ਸਹਾਈ ਸਿੱਧ ਹੁੰਦੀਆਂ ਹਨ। ਉਨਾਂ ਕਿਹਾ ਕਿ ਖੇਡਾਂ ਨਾਲ ਖਿਡਾਰੀ ਦਾ ਸਰੀਰ ਤੰਦਰੁਸਤ ਤੇ ਰਿਸ਼ਟ-ਪੁਸ਼ਟ ਰਹਿੰਦਾ ਹੈ ਅਤੇ ਉਹ ਕਈ ਬੀਮਾਰੀਆਂ ਤਂੋਂ ਵੀ ਬਚਿਆ ਰਹਿੰਦਾ ਹੈ। ਉਨਾਂ ਕਿਹਾ ਕਿ ਸਵਰਗੀ ਮਲਕੀਤ ਸਿੰਘ ਸਿੱਧੂ ਨੇ ਨਿੱਗਰ ਸੋਚ ਅਪਣਾਉਦਿਆਂ ਪੰਜਾਬ ਸਰਕਾਰ ਦੀ ਅਗਵਾਈ ਕੀਤੀ ਅਤੇ ਉਸਾਰੂ ਤੇ ਸਹੀ ਸੋਚ ‘ਤੇ ਚੱਲਦਿਆਂ ਸ਼ਹਾਦਤ ਦਿੱਤੀ। ਉਨਾਂ ਸਵਰਗੀ ਸ਼੍ਰ. ਮਲਕੀਤ ਸਿੰਘ ਸਿੱਧੂ ਯਾਦਗਾਰੀ ਖੇਡ ਤੇ ਸਮਾਜ ਭਲਾਈ ਟਰੱਸਟ ਵੱਲੋਂ ਹਰ ਸਾਲ ਹਾਕੀ ਟੂਰਨਾਮੈਂਟ ਕਰਵਾਏ ਜਾਣ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ ਵੱਲੋਂ ਇਸ ਤੋਂ ਪਹਿਲਾਂ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸਵਰਗੀ ਮਲਕੀਤ ਸਿੰਘ ਸਿੱਧੂ ਦੀ ਫ਼ੋਟੋ ‘ਤੇ ਫੁੱਲ ਅਰਪਿਤ ਕੀਤੇੇ ਗਏ ਅਤੇ ਖਿਡਾਰੀਆਂ ਨਾਲ ਜਾਣ-ਪਹਿਚਾਣ ਵੀ ਕੀਤੀ ਗਈ। ਅੱਜ ਦੇ (ਲੜਕਿਆਂ) ਦੀ ਹਾਕੀ ਦੀ ਟੀਮ ਵੱਲੋ ਫਾਈਨਲ ਮੈਚ ‘ਚ ਫਤਿਹਗੜਸਾਹਿਬ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 3-2 ਦੇ ਫਰਕ ਨਾਲ ਹਰਾਇਆ, ਜਦਕਿ ਲੜਕੀਆਂ ਦੀ ਟੀਮ ਵੱਲੋ ਪਟਿਆਲਾ ਦੀ ਟੀਮ ਜੇਤੂ ਰਹੀ ਅਤੇ ਤਰਨਤਾਰਨ ਦੀ ਟੀਮ ਰਨਰਅੱਪ ਰਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵ: ਸ੍ਰ: ਮਲਕੀਤ ਸਿੰਘ ਸਿੱਧੂ ਯਾਦਗਾਰੀ ਸਪੋਰਟਸ ਅਤੇ ਸਮਾਜ ਭਲਾਈ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ, ਵਾਈਸ ਚੇਅਰਮੈਨ ਇੰਜੀਨੀਅਰ ਬੇਅੰਤ ਸਿੰਘ ਸਿੱਧੂ, ਪ੍ਰਧਾਨ ਗੁਰਚਰਨ ਸਿੰਘ ਗਿੱਲ, ਵਾਈਸ ਪ੍ਰਧਾਨ ਪਰਮਜੀਤ ਸਿੰਘ ਸੰਧੂ, ਦਵਿੰਦਰ ਸਿੰਘ ਰਣੀਆਂ ਸੀਨੀਅਰ ਕਾਂਗਰਸੀ ਆਗੂ, ਕੇਵਲ ਸਿੰਘ ਸਾਬਕਾ ਐਮ.ਪੀ., ਉਪਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਡਾਲਾ, ਵਿਨੀਤ ਚੋਪੜਾ, ਪਿ੍ਰੰਸੀਪਲ ਬਚਿੱਤਰ ਸਿੰਘ, ਅਮਰਜੀਤ ਸਿੰਘ, ਅਤੇ ਟਰੱਸਟ ਤੇ ਹੋਰ ਅਹੁਦੇਦਾਰ ਤੇ ਖਿਡਾਰੀ ਆਦਿ ਮੌਜੂਦ ਸਨ।


