ਮਹਿਲਾ ਕਾਂਗਰਸ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਦੀ ਪ੍ਰਧਾਨਗੀ ਹੇਠ ਮਹਿਲਾ ਵਿੰਗ ਦੀ ਮੀਟਿੰਗ ਹੋਈ

ਮੋਗਾ,10 ਦਸੰਬਰ (ਜਸ਼ਨ) - ਮਹਿਲਾ ਕਾਂਗਰਸ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਮਹਿਲਾ ਵਿੰਗ ਦੀ ਮੀਟਿੰਗ ਕੱਚਾ ਜ਼ੀਰਾ ਰੋਡ ਵਿਖੇ ਸਥਿਤ ਉਹਨਾਂ ਦੇ ਦਫਤਰ ਵਿਖੇ ਹੋਈ। ਵਾਰਡ ਨੰਬਰ 46 ਵਿੱਚ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਮਹਿਲਾ ਕਾਗਰਸ ਪ੍ਰਧਾਨ ਜਿਲਾ ਮੋਗਾ ਨੇ ਲੋਕਾਂ ਦੀਆਂ ਸ਼ਿਕਾਇਤਾ ਸੁਣੀਆਂ । ਮੀਟਿੰਗ ਤੋਂ ਪਹਿਲਾਂ ਸਮੂਹ ਕਾਂਗਰਸੀ ਮਹਿਲਾ ਵਰਕਰਾਂ ਨੇ ਕਾਂਗਰਸ ਦੀ ਰੂਹੇ ਰਵਾਂਅ ਸ੍ਰੀਮਤੀ ਸੋਨੀਆਂ ਗਾਂਧੀ ਦੇ ਜਨਮ ਦਿਨ ਮੌਕੇ ਕੇਕ ਕੱਟਿਆ ਅਤੇ ਲੱਡੂ ਵੀ ਵੰਡੇ। ਇਸ ਮੌਕੇ ਵੀਰਪਾਲ ਕੌਰ ਜੌਹਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਸ਼੍ਰੀਮਤੀ ਸੋਨੀਆਂ ਗਾਂਧੀ ਨੇ ਕਾਂਗਰਸ ਦੀ ਵਾਗਡੋਰ ਸੰਭਾਲੀ ਅਤੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਸ: ਮਨਮੋਹਨ ਸਿੰਘ ਦੀ ਕਾਬਲੀਅਤ ਨੂੰ ਪਹਿਚਾਣਦਿਆਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਉਂਦਿਆਂ ਸਿੱਖਾਂ ਦੀ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾਂ ਨੂੰ ਤਸਲੀਮ ਕੀਤਾ । ਉਹਨਾਂ ਦੀ ਇਸੇ ਦੂਰਅੰਦੇਸ਼ੀ ਦਾ ਸਿੱਟਾ ਸੀ ਕਿ ਸ: ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਾਨ ਵਧਾਉਂਦਿਆਂ 10 ਸਾਲ ਸਫਲਤਾ ਪੂਰਵਕ ਦੇਸ਼ ਦੀ ਅਗਵਾਈ ਕੀਤੀ । ਵੀਰਪਾਲ ਕੌਰ ਜੌਹਲ ਨੇ ਆਖਿਆ ਕਿ ਹੁਣ ਮੁੜ ਤੋਂ ਲੋਕ ਦੇਸ਼ ਦੀ ਵਾਗਡੋਰ ਸ: ਮਨਮੋਹਨ ਸਿੰਘ ਵਰਗੇ ਹੀ ਕਿਸੇ ਕਾਬਲ ਵਿਅਕਤੀ ਨੂੰ ਸੌਂਪਣ ਲਈ ਉਤਾਵਲੇ ਹਨ ਅਤੇ ਮੁੜ ਤੋਂ ਸ਼੍ਰੀਮਤੀ ਗਾਂਧੀ ਅਤੇ ਸ਼੍ਰੀ ਰਾਹੁਲ ਗਾਂਧੀ ਵੱਲੋਂ ਦੇਸ਼ ਹਿਤਾਂ ਵਿਚ ਅਪਣਾਈ ਜਾਣ ਵਾਲੀ ਰਣਨੀਤੀ ਦੀ ਉਡੀਕ ਕਰ ਰਹੇ ਹਨ । ਇਸ ਮੌਕੇ ਮੀਟਿੰਗ ਵਿਚ ਸ਼੍ਰੀਮਤੀ ਰੀਮਾ ਰਾਣੀ ਬਲਾਕ ਪ੍ਰਧਾਨ ,ਸ਼੍ਰੀਮਤੀ ਹਰਜੀਤ ਕੌਰ ਪ੍ਰਧਾਨ ਵਾਰਡ ਨੰਬਰ 40, ਸ਼੍ਰੀਮਤੀ ਸ਼ੀਤਲ ਪ੍ਰਧਾਨ ,ਸ਼੍ਰੀਮਤੀ ਰਾਜਿੰਦਰ ਕੌਰ ਗਿੱਲ (ਲਾਡੀ) ਬਲਾਕ ਪ੍ਰਧਾਨ ਅਜੀਤਵਾਲ, ਸਰਦਾਰ ਠਾਣਾ ਸਿੰਘ ਜੌਹਲ ਸੀਨੀਅਰ ਕਾਗਰਸੀ ਆਗੂ ਅਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।


