ਦੀ ਚੋਟੀਆਂ ਕਲਾਂ ਸੀ.ਏ.ਐਸ.ਐਸ. ਦੀ ਸਰਬਸੰਮਤੀ ਨਾਲ ਚੋਣ ਹੋਈ

ਮੋਗਾ, 9 ਦਸੰਬਰ (ਜਸ਼ਨ): ਦੀ ਚੋਟੀਆਂ ਕਲਾਂ ਕੋ-ਆਪਰੇਟਿਵ ਐਗਰੀਕਲਚਰ ਸਰਵਿਸ ਸੋਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਸੁਖਦੇਵ ਸਿੰਘ ਗਿੱਲ, ਸਰਬਜੀਤ ਸਿੰਘ ਬਰਾੜ, ਬਲਜੀਤ ਸਿੰਘ ਬਰਾੜ, ਜਸਵੰਤ ਸਿੰਘ ਗਿੱਲ, ਬਲਤੇਜ ਸਿੰਘ ਧਾਲੀਵਾਲ, ਰਣਜੀਤ ਸਿੰਘ ਸੰਧੂ, ਸ਼ਿੰਦਰਪਾਲ ਸ਼ਰਮਾ, ਗੁਰਦੇਵ ਸਿੰਘ ਬਰਾੜ, ਗੁਰਦੀਪ ਸਿੰਘ ਸਹੋਤਾ, ਕੁਲਦੀਪ ਕੌਰ ਅਤੇ ਸੰਤੋਸ਼ ਕੁਮਾਰੀ ਨੂੰ ਚੁਣਿਆ ਗਿਆ। ਇਸ ਮੌਕੇ ਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਫੁੱਲਾਂ ਦੇ ਹਾਰ ਪਹਿਨਾ ਕੇ ਉਨਾਂ ਨੂੰ ਵਧਾਈ ਦਿੱਤੀ ਅਤੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਤੇ ਸਾਰੇ ਹੀ ਮੈਂਬਰਾਂ ਨੇ ਸੁਖਦੇਵ ਸਿੰਘ ਗਿੱਲ ਨੂੰ ਸੋਸਾਇਟੀ ਦਾ ਪ੍ਰਧਾਨ ਬਣਾਉਣ ਦੀ ਤਜ਼ਵੀਜ ਪੇਸ਼ ਕੀਤੀ। ਇਸ ਮੌਕੇ ਤੇ ਡਾ. ਜੀ.ਐਸ. ਗਿੱਲ ਪੀ.ਏ. ਟੂ ਐਮ.ਐਲ.ਏ., ਰਾਮਪਾਲ ਧਵਨ, ਹਾਕਮ ਸਿੰਘ, ਗੁਰਤੇਜ ਸਿੰਘ ਖੁਖਰਾਣਾ, ਮਨਜੀਤ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।


