ਆਈ.ਐਸ.ਐਫ.ਕਾਲਜ ਆਫ ਫਾਮੇਸੀ ਦੇ ਡਾ. ਅਮਿਤ ਗੋਇਲ ਤੇ ਡਾ. ਗੌਤਮ ਰਥ ਨੈਨੋ ਬਾਓਟੈਕ 2017 ਵਿਚ ਕਰਨਗੇ ਸ਼ਿਰਕਤ

ਮੋਗਾ, 8 ਦਸੰਬਰ (ਜਸ਼ਨ)  :-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਦੇ ਪ੍ਰੋਫੇਸਰ ਅਤੇ ਫਾਰਮਾਸਿਉਟਿਕਸ ਦੇ ਹੈਡ ਡਾ. ਅਮਿਤ ਕੁਮਾਰ ਗੋਇਲ ਤੇ ਪ੍ਰੋ. ਡਾ. ਗੌਤਮ ਰਥ ਨੂੰ ਨੈਨੋ ਬਾਇਓਟੈਕ 2017 ਜੋ ਦਿ ਤਿ੍ਰਵੇਦਮ ਵਿਚ ਹੋ ਰਹੀ ਹੈ, ਉਸ ਵਿਚ ਵਿਸ਼ੇਸ਼ ਪੈਨਲ ਡਿਸਕਸ਼ਨ ਲਈ ਸੱਦਾ ਗਿਆ ਹੈ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਇੰਡੀਆ ਸੁਸਾਇਟੀ ਆਫ ਨੈਨੋ ਮੈਡੀਸ਼ਨ ਦੀ ਸਲਾਣਾ ਕਾਂਫਰਸ ਤਿ੍ਰਵੇਦਮ ਵਿਚ ਦਸੰਬਰ ਮਹੀਨੇ ਵਿਚ ਨੈਨੋ ਬਾਇਓਟੈਕ 2017 ਦੇ ਨਾਂਅ ਤੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਾਂਫਰਸ ਵਿਚ ਡੀ.ਐਸ.ਟੀ, ਡਿਪਾਰਟਮੈਂਟ ਆਫ ਬਾਓਟੈਕਨਾਲਾਜੀ, ਆਈ.ਆਈ.ਐਸ.ਈ.ਆਰ ਤਿ੍ਰਵੇਦਮ ਤੇ ਅਖਿਲ ਭਾਰਤੀ ਆਯੁਰਵੇਦਿਕ ਸੰਸਥਾ ਨਵੀਂ ਦਿੱਲੀ ਤੇ ਇੰਡੀਅਨ ਸੁਸਾਇਟੀ ਆਫ ਨੈਨੋ ਮੈਡੀਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਹ ਬਹੁਤ ਹੀ ਸੰਸਥਾ ਲਈ ਸਨਮਾਨ ਦੀ ਗੱਲ ਹੈ ਕਿ ਇਸ ਕਾਂਫਰੰਸ ਵਿਚ ਡਾ. ਅਮਿਤ ਗੋਇਲ ਤੇ ਡਾ. ਗੌਤਮ ਰਥ ਨੂੰ ਪੈਨਲ ਡਿਸਕਸ਼ਨ ਲਈ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ। ਦੋਨੋ ਹੀ ਪ੍ਰੋਫੇਸਰ ਨੈਨੋ ਬਾਓਟੈਕਨਾਲਾਜੀ ਦੇ ਉੱਚ ਕੋਟੀ ਦੇ ਸਾਇੰਟਿਸਟ ਤੇ ਵਕਤਾ ਹਨ। ਇਸ਼ ਤੋਂ ਪਹਿਲਾਂ ਵੀ ਕਈ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੀਆ ਕਾਂਫਰੰਸਾਂ ਵਿਚ ਸ਼ਿਰਕਤ ਕਰ ਚੁੱਕੇ ਹਨ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੱਕਤਰ ਇੰਜੀ. ਜਨੇਸ਼ ਗਰਗ, ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਤੇ ਸਮੂਹ ਸਟਾਫ ਨੇ ਪ੍ਰੋ. ਅਮਿਤ ਗੋਇਲ ਤੇ ਡਾ. ਗੌਤਮ ਰਥ ਨੂੰ ਵਧਾਈ ਦਿੱਤੀ।