ਐਂਟੀ ਕਰੱਪਸ਼ਨ ਅਵੇਰਨੈਸ ਅੋਰਗਨਾਈਜੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ‘ਮਿਸ਼ਨ ਖੱਡਾ ਮੁਕਤ ਮੋਗਾ’ ਮੁਹਿੰਮ ਸ਼ੁਰੂ

ਮੋਗਾ , 8 ਦਸੰਬਰ,(ਜਸ਼ਨ) : ਮੋਗਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਮੋਗਾ ਨਿਵਾਸੀਆਂ ਨੂੰ ਰਾਹਤ ਦਵਾਉਨ ਲਈ ਪੰਜਾਬ ਦੀ ਭ੍ਰਿਸ਼ਟਾਚਾਰ ਵਿਰੋਧੀ ਸਿਰਮੋਰ, ਤੇ ਸਟੇਟ ਅਵਾਰਡੀ ਸੰਸਥਾਂ ਐਂਟੀ ਕਰੱਪਸ਼ਨ ਅਵੇਰਨੈਸ ਅੋਰਗਨਾਈਜੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਸ਼ਹਿਰ ਨਿਵਾਸੀਆ ਦੇ ਸਹਿਯੋਗ ਨਾਲ “ਮਿਸ਼ਨ ਖੱਡਾ ਮੁਕਤ ਮੋਗਾ” ਮੁਹਿੰਮ ਦੀ ਸ਼ੁਰੂਵਾਤ ਕੀਤੀ ਗਈ ਜਿਸ ਨੂੰ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇਸ ਮੁਹਿੰਮ ਤਹਿਤ ਮੇਨ ਬਜਾਰ ਨੂੰ ਖੱਡਾ ਮੁਕਤ ਕਰਨ ਤੋਂ ਬਾਅਦ ਅੱਜ ਸੰਸਥਾਂ ਵੱਲੋਂ ਚੱਕੀ ਵਾਲੀ ਗਲੀ ਵਿੱਚ ਇੰਟਰਲੋਕਿੰਗ ਟਾਇਲਾ ਦੇ ਪੈਚ ਲਗਾਕੇ ਖੱਡੇ ਭਰਨ ਦਾ ਕੰਮ ਸ਼ੁਰੂ ਕੀਤਾ।ਇਸ ਸਮੇਂ ਸੰਸਥਾਂ ਦੇ ਚੇਅਰਮੈਨ ਤੇ ਕੋਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੱਕੀ ਵਾਲੀ ਗਲੀ ਲਈ 15.15 ਲੱਖ ਰੁ: ਸਾਲ 2015 ਵਿੱਚ ਪਾਸ ਕੀਤਾ ਗਿਆ ਸੀ ਪਰ ਦਾਸ ਬਿਲਡਰ ਵੱਲੋਂ ਵਰਕ ਆਡਰ ਲੈਣ ਤੋਂ ਬਾਅਦ ਵੀ ਹੁਣ ਤੱਕ ਕੰਮ ਸ਼ੁਰੂ ਨਹੀ ਕੀਤਾ ਗਿਆ ਅਤੇ ਇਸ ਸੜਕ ਹਾਲਤ ਬਹੁਤ ਤਰਸਯੋਗ ਹੈ ਅਤੇ ਠੇਕੇਦਾਰ ਵੱਲੋਂ ਕੰਮ ਕਰਨ ਤੋਂ ਜਵਾਬ ਦੇ ਦਿੱਤਾ ਹੈ। ਇਸ ਤੋਂ ਇਲਾਵਾ ਸਰਦੀ ਦੇ ਮੌਸਮ ਕਰਕੇ ਆਉਨ ਵਾਲੀ ਫਰਵਰੀ ਮਾਰਚ ਤੋਂ ਪਹਿਲਾਂ ਇੱਥੇ (ਲੁੱਕ) ਪ੍ਰੀਮਿਕਸ ਦੀ ਸੜਕ ਬਨਣ ਦੀ ਕੋਈ ਸੰਭਵਨਾ ਦਿਖਾਈ ਨਹੀਂ ਦੇ ਰਹੀ ਇਸ ਲਈ ਰਾਹਗੀਰਾਂ ਦੀ ਸਹੂਲਤ ਲਈ ਮਿਸ਼ਨ ਖੱਡਾ ਮੁਕਤ ਮੁਹਿੰਮ ਤਹਿਤ ਇੱਥੇ ਇੰਟਰਲੋਕਿੰਗ ਟਾਇਲਾਂ ਨਾਲ ਖੱਡੇ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਉਹਨਾਂ ਅੱਗੇ ਕਿਹਾ ਕਿ ਸ਼ਹਿਰ ਨਿਵਾਸੀਆਂ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਚੱਕੀ ਵਾਲੀ ਗਲੀ ਨੂੰ ਖੱਡਾ ਮੁਕਤ ਕਰਨ ਤੋਂ ਬਾਅਦ ਸੰਸਥਾਂ ਵੱਲੋਂ ਨਿਊ ਟਾਊਨ 9 ਨੰਬਰ ਵਿੱਚ ਖੱਡੇ ਭਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।ਇਸ ਸਮੇਂ ਉਹਨਾਂ ਨਾਲ ਐਮ.ਸੀ. ਗੋਵਰਧਨ ਪੋਪਲੀ, ਰਕੇਸ਼ ਕੁਮਾਰ ਛਾਬੜਾ, ਪ੍ਰੇਮ ਗਰਗ, ਰਾਜ ਕੁਮਾਰ, ਬਲਵਿੰਦਰ ਸਿੰਘ ਭੱਲੀ, ਧੀਰਜ ਮਨੋਚਾ, ਸਤਨਾਮ ਸਿੰਘ ਸੱਤਾ, ਰਕੇਸ਼ ਕੁਮਾਰ ਨਾਢਾ, ਵਰੁਣ ਗਰਗ, ਆਦਿ ਹਾਜਰ ਸਨ।


