ਡੈਂਟਲ ਮੈਡੀਕਲ ਅਫਸਰਾਂ ਦਾ ਸਨਮਾਨ ਕੀਤਾ

ਮੋਗਾ,6 ਦਸਬੰਰ (ਜਸ਼ਨ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਡਾ ਮਨਜੀਤ ਸਿੰਘ ਦੇ ਦਿਸ.ਾ ਨਿਰਦੇਸ.ਾ ਅਨੁਸਾਰ ਜਿਲੇ ਅੰਦਰ ਪਿਛਲੇ ਦਿਨਾ ਦੌਰਾਨ ਦੰਦਾਂ ਦੇ ਵਿਭਾਗ ਵੱਲੋਂ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਪੰਦਰਵਾੜਾ ਮਨਾਇਆ ਜਾ ਚੁੱਕਾ ਹੈ|ਪੰਦਰਵਾੜਾ ਖਤਮ ਹੋਣ ਉਪਰੰਤ ਡਾ ਕਮਲਦੀਪ ਕੌਰ ਮਾਹਲ ਜਿਲਾ ਡੈਂਟਲ ਸਿਹਤ ਅਫਸਰ ਦੀ ਅਗਵਾਈ ਹੇਠ ਅੱਜ ਇੱਕ ਸੰਖੇਪ ਪ੍ਰੋਗਰਾਮ ਦਫਤਰ ਡੈਂਟਲ ਵਿਭਾਗ ਮੋਗਾ ਵਿੱਚ ਰੱਖਿਆ ਗਿਆ|ਇਸ ਮੌਕੇ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋ. ਸਿ.ਰਕਤ ਕੀਤੀ ਅਤੇ ਪੰਦਰਵਾੜੇ ਦੌਰਾਨ ਵਿਸ.ੇਸ ਤੌਰ ਤੇ ਆਪਣੀਆ ਮੈਡੀਕਲ ਸੇਵਾਵਾ ਦੇਣ ਬਦਲੇ ਸਿਵਲ ਸਰਜਨ ਵੱਲੋਂ ਡੈਂਟਲ ਮੈਡੀਕਲ ਅਫਸਰ ਹਰਸਿਮਰਨ ਕੌਰ , ਡਾ ਵਰੁਣ ਗਰਗ, ਡਾ ਗੌਤਮਵੀਰ ਸੋਢੀ, ਡਾ ਸਮਰਪ੍ਰੀਤ ਨੂੰ ਵਿਸ.ੇਸ ਤੌਰ ਤੇ ਪ੍ਰਸੰਸਾ ਪੱਤਰ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ|ਜਿਕਰਯੋਗ ਹੈ ਕਿ ਪੰਦਰਵਾੜੇ ਦੌਰਾਨ ਡਾ ਕਮਲਦੀਪ ਕੌਰ ਮਾਹਲ ਜਿਲ੍ਹਾ ਡੈਂਟਲ ਸਿਹਤ ਅਫਸਰ ਦੀ ਅਗਵਾਈ ਹੇਠ ਗਰੀਬ ਅਤੇ ਲੋੜਵੰਦ ਬਜੁਰਗ ਲੋਕਾਂ ਦੇ ਮੁਫਤ ਦੰਦਾਂ ਦੇ ਸੈਂਟ ਲਗਾਏ ਗਏ ਅਤੇ ਹੋਰ ਦੰਦਾਂ ਦੀਆਂ ਆਮ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਗਿਆ| ਇਸ ਦੌਰਾਨ ਜਿਲਾ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਦੇ ਸਹਿਯੋਗ ਸਦਕਾ ਜਿਲੇ ਦੇ ਵੱਖ ਵੱਖ ਸਕੂਲਾਂ ਕਾਲਜਾ ,ਸਰਕਾਰੀ ਹਸਪਤਾਲਾਂ ਵਿੱਚ ਪ੍ਰਦਰਸ.ਨੀ ਲਗਾ ਕੇ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਗਿਆ|ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ ਅਰੁਣ ਗੁਪਤਾ ਵੀ ਵਿਸ.ੇਸ ਤੌਰ ਤੇ ਸ.ਾਮਲ ਹੋਏ