ਮਾਉਟ ਲਿਟਰਾ ਜੀ ਸਕੂਲ ‘ਚ ਹੌਟ ਏਅਰ ਬੈਲੂਨ ਦਾ ਆਨੰਦ ਲੈ ਕੇ ਬੱਚਿਆਂ ਨੇ ਮਚਾਈ ਧੂਮ



ਮੋਗਾ, 4 ਦਸੰਬਰ (ਜਸ਼ਨ)- ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮੇਂ ਦੇ ਹਾਣੀ ਬਨਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਲੋਕਾ ਦੀ ਪਹਿਲੀ ਮਨਪਸੰਦ ਬਣੀ ਸਿੱਖਿਆ ਸੰਸਥਾ ਮਾਉਟ ਲਿਟਰਾ ਜੀ ਸਕੂਲ ਵੱਲੋਂ ‘ਹੌਟ ਏਅਰ ਬੈਲੂਨ’ ਲਿਆ ਕੇ ਸਕੂਲ ਦੇ ਵਿਦਿਆਰਥੀਆਂ ਅਤੇ ਮੋਗਾ ਵਾਸੀਆਂ ਨੂੰ ਖੁਸ਼ੀਆਂ ‘ਚ ਝੂਮਣ ਲਈ ਮਜਬੂਰ ਕਰ ਦਿੱਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ‘ਚ ਵਿਦਿਆਰਥੀਆਂ ਦੇ ਸਮੇਂ-ਸਮੇਂ ਤੇ ਖੇਡ ਅਤੇ ਹੋਰ ਤਕਨੀਕੀ ਵਿਸ਼ਿਆਂ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਜਾਂਦੇ ਹਨ। ਉਹਲਾਂ ਦੱਸਿਆ ਕਿ ਵਿਦਿਆਰਥੀਆਂ ਦੇ ਮਨੋਰੰਜਨ ਦੇ ਲਈ ਮਾਉਟ ਲਿਟਰਾ ਜ਼ੀ ਸਕੂਲ ਵਲੋਂ ਸਕੂਲ ‘ਚ ‘ਹੋਟ ਏਅਰ ਬੈਲੂਨ’, ‘ਤੀਰ ਕਮਾਨ ਕਲਾ‘, ਗੰਨ ਸ਼ੂਟਿੰਗ ਆਦਿ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ ਅਤੇ ਵਿਦਿਆਰਥੀ ਇਹਨਾਂ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਨ। ਡਾਇਰਕੈਟਰ ਅਨੁਜ ਗੁਪਤਾ ਨੇ ਦੱਸਿਆ ਕਿ ਆਮ ਖੇਡਾਂ ਨਾਲੋਂ ਹੱਟ ਕੇ ਕਰਵਾਈਆਂ ਇਹਨਾਂ ਖੇਡਾਂ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਪਾਇਆ ਗਿਆ। ਉਹਨਾਂ ਦੱਸਿਆ ਕਿ ਮੋਗਾ ਵਾਸੀ ਵੀ ‘ਹੌਟ ਏਅਰ ਬੈਲੂਨ’ ਦੇਖਣ ਅਤੇ ਇਸਦਾ ਮਨੋਰੰਜਨ ਲੈਣ ਲਈ ਉਤਸ਼ਾਹਿਤ ਨਜ਼ਰ ਆਏ। ਗੁਪਤਾ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਤੀਰ ਕਮਾਨ, ਗੰਨ ਸ਼ੂਟਿੰਗ ਅਤੇ ਹੋਰਾਂ ਖੇਡਾਂ ਦੀ ਕਲਾ ਤਜ਼ੁਰਬੇਕਾਰ ਟੀਮਾਂ ਅਤੇ ਮਾਹਿਰਾਂ ਵਲੋਂ ਦਿੱਤੀ ਜਾ ਰਹੀ ਹੈ।


