ਗੋਲਡ ਕੋਸਟ ਕੱਲਬ ਵਿਚ ਹੋਇਆ ਮਿਸਿਜ਼ ਪੰਜਾਬਣ ਸੀਜ਼ਨ ਦਾ ਚੌਥਾ ਆਡੀਸ਼ਨ

ਮੋਗਾ, 4 ਦਸੰਬਰ (ਜਸ਼ਨ )-ਅੱਜ ਸ਼ਹਿਰ ਦੇ ਬੁੱਘੀਪੁਰਾ ਚੌਂਕ ਵਿਖੇ ਓਜ਼ੋਨ ਕੌਟੀ ਕਲੋਨੀ ਵਿਖੇ ਸਥਿਤ ਗੋਲਡ ਕੋਸਟ ਕੱਲਬ ਵਿਚ ਫਾਰ ਐਵਰ 52 ਮਿਸਿਜ਼ ਪੰਜਾਬ ਸੀਜਨ-7 ਦੇ ਚੌਥਾ ਆਡੀਸ਼ਨ ਹੋਇਆ। ਇਸ ਆਡੀਸ਼ਨ ਵਿਚ ਮੋਗਾ ਅਤੇ ਆਸਪਾਸ ਦੇ ਜ਼ਿਲਿਆਂ ਵਿਚੋਂ 50 ਦੇ ਕਰੀਬ ਵਿਆਹੁਤਾ ਮੁਟਿਆਰਾਂ ਨੇ ਭਾਗ ਲਿਆ। ਪੰਜਾਬੀ ਮੁਟਿਆਰਾਂ ਨੇ ਆਡੀਸ਼ਨ ਦੌਰਾਨ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਆਪਣੀ ਸੋਚ ਅਤੇ ਗਿਆਨ ਦਾ ਪ੍ਰਗਟਾਵਾ ਕੀਤਾ। ਮੁਕਾਬਲੇ ਲਈ ਆਈਆਂ ਮੁਟਿਆਰਾਂ ਨੇ ਗਿੱਧੇ ਭੰਗੜੇ ਤੋਂ ਇਲਾਵਾ ਆਪਣੇ ਅੰਦਰ ਮੌਜੂਦ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿਚ ਆਈਆਂ ਸਾਰੀਆ ਮਹਿਲਾਵਾਂ ਵੱਲੋਂ ਰੈਂਪ ਵਾਕ, ਪ੍ਰਸ਼ਨ ਉੱਤਰ ਅਤੇ ਕਈ ਹੋਰ ਰਾੳੂਂਡ ਦੀ ਪ੍ਰੀਖਿਆ ਦਿੱਤੀ ਗਈ। ਏ.ਆਰ.ਸੈਣੀ ਗਲੈਮਰ ਵਰਲਡ ਵੱਲੋਂ ਸ਼੍ਰੀਮਤੀ ਰਜਨੀ ਸੈਣੀ ਦੀ ਨਿਰਦੇਸ਼ਨਾਂ ਹੇਠ ਕਰਵਾਏ ਜਾ ਰਹੇ ਇਸ ਸ਼ੋਅ ਲਈ ਅੱਜ ਦੇ ਆਡੀਸ਼ਨ ਵਿਚ ਜੱਜਾਂ ਦੀ ਭੂਮਿਕਾ ਮਿਸਿਜ਼ ਪੰਜਾਬਣ ਸੀਜਨ-5 ਦੀ ਜੇਤੂ ਸ਼੍ਰੀਮਤੀ ਜਸਪ੍ਰੀਤ ਕੌਰ, ਜਸਮੀਤ ਕੌਰ ਸੰਘਾ, ਕਿਰਨਜੀਤ ਕੰਡਾ, ਭਗਵੰਤ ਕੰਗ ਨੇ ਬਾਖੂਬੀ ਨਿਭਾਈ। ਗੋਲਡ ਕੋਸਟ ਕੱਲਬ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਮਾਲਵੇ ਦਾ ਪ੍ਰਸਿੱਧ ਸ਼ਹਿਰ ਮੋਗਾ ਪੰਜਾਬੀ ਸਭਿਆਚਾਰ ਦੀ ਤਰਜ਼ਮਾਨੀ ਕਰਦਾ ਹੈ, ਜਿਸਦਾ ਪ੍ਰਤਖ ਦਿ੍ਰਸ਼ ਆਡੀਸ਼ਨ ਦੌਰਾਨ ਆਈਆਂ ਪ੍ਰਤਿਯੋਗੀ ਮਹਿਲਾਵਾਂ ਦੇ ਪੰਜਾਬੀ ਪਹਿਰਾਵੇ ਅਤੇ ਆਰ ਵਿਹਾਰ ਨੂੰ ਤੱਕਦਿਆਂ ਮਿਲਿਆ। ਇਹ ਸ਼ੋਅ ਪੈਰਾਕੀਟ ਐਂਟਰਟੇਨਮੈਂਟ ਵੱਲੋਂ ਪੇਸ਼ ਅਤੇ ਏ.ਆਰ.ਸੈਣੀ ਗਲੈਮਰ ਵਰਲਡ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਗੋਲਡ ਕੋਸਟ ਕੱਲਬ ਦੇ ਡਾਇਰੈਕਟਰ ਅਨੁਜ ਗੁਪਤਾ, ਐਸ.ਡੀ.ਐਮ ਨਰਿੰਦਰ ਸਿੰਘ, ਕਿਰਨਜੋਤ ਸ਼ਰਮਾ, ਸੰਦੀਪ ਕੌਰ, ਮਿੰਟੂ ਜੱਟ, ਬਾਲ ਕਲਾਕਾਰ ਰੂਹਾਨ ਸੈਣੀ, ਦਵਿੰਦਰ ਸਿੰਘ ਸੈਣੀ, ਅਮਨ ਸੈਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਦੱਸਣਯੋਗ ਹੈ ਕਿ ਇਸ ਸ਼ੋਅ ਦਾ ਫਾਈਨਲ 30 ਦਸੰਬਰ ਨੂੰ ਲੁਧਿਆਣਾ ਵਿਖੇ ਹੋਵੇਗਾ।