ਯੂ.ਕੇ. ਸਕੂਲ ਦੁਆਰਾ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮੌਕੇ ਭੋਪਾਲ ਗੈਸ ਤ੍ਰਾਸਦੀ ਦੇ ਮਾਰੇ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ

ਧਰਮਕੋਟ,2 ਦਸੰਬਰ (ਜਸ਼ਨ)-ਮੋਗਾ ਜਲੰਧਰ ਰੋਡ ’ਤੇ ਧਰਮਕੋਟ ਵਿਖੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਯੂ.ਕੇ. ਇੰਟਰਨੈਸ਼ਨਲ ਸਕੂਲ ਦੁਆਰਾ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ। ਇਸ ਦਿਨ ਨੂੰ ਭੋਪਾਲ ਗੈਸ ਤ੍ਰਾਸਦੀ ਦੇ ਮਾਰੇ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਯੂ.ਕੇ. ਸਕੂਲ ਦੇ ਵਿਦਿਆਰਥੀਆਂ ਦੁਆਰਾ ਸਿਰ ਝੁਕਾ ਕੇ ਉਨਾਂ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਜਲੀ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਦੌਰਾਨ ਸਾਵਧਾਨੀ ਨਾਲ ਹਰੇਕ ਕੰਮ ਕਰਨ ਲਈ ਪ੍ਰਣ ਲਿਆ ਗਿਆ।
ਇਸ ਦੌਰਾਨ ਪਿ੍ਰੰ: ਮੈਡਮ ਰਾਜਵਿੰਦਰ ਢਿੱਲੋਂ ਨੇ ਬੱਚਿਆਂ ਨੂੰ ਦੱਸਿਆ ਕਿ ਸੰਨ 1984 ਵਿਚ 2 ਅਤੇ 3 ਦਸੰਬਰ ਦੀ ਰਾਤ ਨੂੰ ਭੋਪਾਲ ਵਿਖੇ ਇਕ ਕੈਮੀਕਲ ਫੈਕਟਰੀ ਵਿਚੋਂ ਰਾਤ ਨੂੰ ਮੀਥੇਨ ਆਈਸੋਸਾਈਨੇਟ ਤੇ ਹੋਰ ਕਈ ਗੈਸਾਂ ਦੇ ਰਿਸਣ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ ਸੀ, ਜਿਸ ਦੌਰਾਨ ਤਕਰੀਬਨ ਪੰਜ ਲੱਖਾਂ ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ 3000 ਲੋਕ ਮੌਕੇ ਤੇ ਮਾਰੇ ਗਏ ਸਨ ਅਤੇ 10,000 ਲੋਕਾਂ ਦੀ ਮੌਤ ਆਉਣ ਵਾਲੇ ਦੋ ਦਿਨਾਂ ਵਿਚ ਹੋ ਗਈ ਅਤੇ ਬਾਕੀ ਲੋਕਾਂ ਦੀ ਮੌਤ ਕਈ ਭਿਆਨਕ ਬਿਮਾਰੀਆਂ ਕਾਰਨ ਹੋ ਗਈ। ਉਨਾਂ ਦੱਸਿਆ ਕਿ ਸਾਨੂੰ ਆਪਣੇ ਪੱਧਰ ਤੇ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਉਹਨਾਂ ਨੂੰ ਬੱਚਿਆਂ ਨੂੰ ਸਾਵਧਾਨ ਕੀਤਾ ਕਿ ਘਰਾਂ ਵਿਚ ਬਿਨਾਂ ਵਰਤੋਂ ਤੋਂ ਗੈਸ ਰੈਗੂਲੇਟਰ ਬੰਦ ਰੱਖਣੇ ਚਾਹੀਦੇ ਨੇ,ਬਿਜਲੀ ਦੀਆਂ ਤਾਰਾਂ ਨੰਗੀਆਂ ਤੇ ਢਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਟੀ.ਵੀ. ਆਦਿ ਦੀਆਂ ਆਵਾਜਾਂ ਘੱਟ ਰੱਖਣੀਆਂ ਚਾਹੀਦੀਆਂ ਹਨ। ਇਸ ਮੌਕੇ ਮੈਨੇਜਮੈਂਟ ਮੈਂਬਰ ਰਾਣਾ ਬਾਸੀ, ਕੁਲਵੰਤ ਸਿੰਘ ਚੀਮਾਂ, ਬਲਿਹਾਰ ਬਾਸੀ ਅਤੇ ਬਲਕਾਰ ਸਿੰਘ ਆਦਿ ਹਾਜ਼ਰ ਸਨ।


