ਪੁਸਤਕ ਲੋਕ ਅਰਪਣ ਸਮੇਂ ਜ਼ੈਲਦਾਰ ਪਰਿਵਾਰ ਵੱਲੋਂ ਵੱਖ-ਵੱਖ ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ

ਬਾਘਾਪੁਰਾਣਾ,2 ਦਸੰਬਰ (ਜਸਵੰਤ ਗਿੱਲ ਸਮਾਲਸਰ)-ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਵੱਲੋਂ ਪਿੰਡ ਲੰਗੇਆਣਾ ਕਲਾਂ ਵਿਖੇ ਨਾਮਵਰ ਸਾਹਿਤਕਾਰ ਜਸਵੀਰ ਭਲੂਰੀਆ ਦੀ ਮਿੰਨੀ ਕਹਾਣੀਆਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਮੁਰਝਾਏ ਫੁੱਲ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪਿੰਡ ਦੇ ਉੱਘੇ ਸਮਾਜ ਸੇਵੀ ਜ਼ੈਲਦਾਰ ਸਾਧੂ ਸਿੰਘ ਅਤੇ ਉਨ੍ਹਾਂ ਦੇ ਸਪੁੱਤਰਾਂ ਕਰਮਜੀਤ ਸਿੰਘ ਨੈਸਲੇ, ਹੌਲਦਾਰ ਗੁਰਬਖਸ਼ ਸਿੰਘ ਅਤੇ ਗੁਰਮੇਜ ਸਿੰਘ ਮੇਜਾ ਕੈਨੇਡਾ ਵੱਲੋਂ ਉੱਘੇ ਗਜ਼ਲਗੋ ਕਿ੍ਰਸ਼ਨ ਭਨੋਟ ਪ੍ਰਧਾਨ ਸਾਹਿਤ ਸਭਾ ਸਰੀ (ਕੈਨੇਡਾ) ਅਤੇ ਸਾਹਿਤ ਸਭਾ ਭਲੂਰ ਦੇ ਸਾਬਕਾ ਪ੍ਰਧਾਨ ਜਸਵੀਰ ਭਲੂਰੀਆ ਦਾ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਅਤੇ ਸਾਧੂ ਰਾਮ ਲੰਗੇਆਣਾ ਪ੍ਰਧਾਨ ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦਾ 5100 ਨਕਦ ਰਾਸ਼ੀ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਅਮਰਜੀਤ ਸਿੰਘ ਕਲੱਬ ਪ੍ਰਧਾਨ, ਸਰਪੰਚ ਇਕਬਾਲ ਸਿੰਘ ਕੈਨੇਡਾ, ਜ਼ੈਲਦਾਰ ਸਾਧੂ ਸਿੰਘ, ਗਮਦੂਰ ਸਿੰਘ, ਗੁਰਮੇਜ ਸਿੰਘ ਗੇਜਾ, ਮਲਕੀਤ ਸਿੰਘ ਬਰਾੜ, ਅਮਰ ਸੂਫੀ, ਮਲਕੀਤ ਥਿੰਦ, ਚਰਨਾ ਲੰਗੇਆਣਾ, ਬਿੱਕਰ ਸਿੰਘ ਹਾਂਗਕਾਂਗ, ਡਾ. ਸੁਰਜੀਤ ਸਿੰਘ ਘੋਲੀਆ, ਲਖਵੀਰ ਸਿੰਘ ਕੋਮਲ, ਬੇਅੰਤ ਸਿੰਘ ਮੈਂਬਰ ਪੰਚਾਇਤ ਵੀ ਹਾਜ਼ਰ ਸਨ।