ਪੰਜਾਬ ਵਿੱਚੋਂ ਜ਼ਿਲਾ ਮੋਗਾ ਨੂੰ ਏਡਜ਼ ਪੀੜਤ ਮਰੀਜ਼ਾਂ ਨੂੰ ਸਭ ਤੋਂ ਵਧੀਆ ਇਲਾਜ ਦੇਣ ਬਦਲੇ ਕੀਤਾ ਸਨਮਾਨਿਤ

ਮੋਗਾ,2 ਦਸੰਬਰ (ਜਸ਼ਨ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਏਡਜ਼ ਕੰਟਰੋਲ ਸੁਸਾਇਟੀ  ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਪੰਜਾਬ ਰਾਜ ਸਿਹਤ ਵਿਭਾਗ ਟੇ੍ਰਨਿਗ ਸੈਂਟਰ 6 ਫੇਜ਼ ਮੋਹਾਲੀ ਵਿਖੇ ਇੱਕ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿ੍ਰਸੀਪਲ ਸਕੱਤਰ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਸ੍ਰੀ ਮਤੀ ਅੰਜਲੀ ਬਾਵੜਾ ਨੇ ਮੁੱਖ ਮਹਿਮਾਨ ਵਜੋਂ ਪਹੰੁਚੇ । ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਕਮ ਐਡੀਸ਼ਨਲ ਸੈਕਟਰੀ ਹੈਲਥ ਬੀ. ਸ੍ਰੀ ਨਿਵਾਸਨ ਅਤੇ  ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ ਮਨਪ੍ਰੀਤ ਸਿੰਘ ਛਤਵਾਲ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਪੂਰੇ ਪੰਜਾਬ ਭਰ ਵਿੱਚੋਂ ਸੀਨੀਅਰ ਮੈਡੀਕਲ ਅਫਸਰ ਅਤੇ ਨੋਡਲ ਅਫਸਰ ਏ ਆਰ ਟੀ ਸੈਂਟਰ ਅਤੇ ਕੌੋਂਸਲਰਾਂ ਤੋਂ ਇਲਾਵਾ ਐਚ ਆਈ ਵੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਭਾਗ ਲਿਆ। ਇਸ ਸਮਾਗਮ ਦੌਰਾਨ ਪੂਰੇ ਪੰਜਾਬ ਵਿੱਚੋਂ ਜ਼ਿਲਾ ਮੋਗਾ ਨੂੰ ਏਡਜ਼ ਪੀੜਤ ਮਰੀਜ਼ਾਂ ਨੂੰ ਸਭ ਤੋਂ ਵਧੀਆ ਇਲਾਜ ਦੇਣ ਬਦਲੇ ਸਨਮਾਨਿਤ ਕੀਤਾ ਗਿਆ ।

ਇਹ ਸਨਮਾਨ ਲੈਣ ਲਈ ਰਾਜ ਪੱਧਰੀ ਸਮਾਗਮ ਵਿੱਚ ਪਹੰੁਚੇ ਮੈਡੀਕਲ ਅਫਸਰ ਸਿਵਲ ਹਸਪਤਾਲ ਮੋਗਾ ਡਾ ਰਾਜੇਸ਼ ਅੱਤਰੀ , ਡਾ ਰੀਤੂ ਜੈਨ ਇੰਚਾਰਜ ਸੀਨੀਅਰ ਆਈ ਟੀ ਸੀ ਸੈਂਟਰ ਸਿਵਲ ਹਸਪਤਾਲ ਮੋਗਾ ਅਤੇ ਡਾ ਰਮਿੰਦਰ ਸ਼ਰਮਾ ਐਮ ਡੀ ਮੈਡੀਸਨ ਅਤੇ ਨੋਡਲ ਅਫਸਰ ਏ.ਆਰ.ਟੀ. ਸੈਂਟਰ ਐਚ ਆਈ ਵੀ ਵਿਭਾਗ ਮੋਗਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜੇਸ਼ ਅੱਤਰੀ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਦੇ ਯੋਗ ਅਗਵਾਈ ਹੇਠ ਇਹ ਸਨਮਾਨ ਜ਼ਿਲਾ ਮੋਗਾ ਨੂੰ ਪ੍ਰਾਪਤ ਹੋਇਆ ਹੈ।  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਰਮਿੰਦਰ ਸ਼ਰਮਾ ਐਮ ਡੀ ਮੈਡੀਸਨ ਅਤੇ ਨੋਡਲ ਅਫਸਰ ਏ.ਆਰ.ਟੀ. ਸੈਂਟਰ ਐਚ ਆਈ ਵੀ ਵਿਭਾਗ ਮੋਗਾ ਨੇ ਏਡਜ਼ ਹੋਣ ਦੇ ਕਾਰਨਾਂ ਬਾਰੇ ਚਾਨਣਾ ਪਾੳਂੁਦੇ ਹੋਏ ਦੱਸਿਆ ਕਿ ਮਰਦ ਔਰਤ ਦੁਆਰਾ ਇੱਕ ਤੋਂ ਵੱਧ ਮਰਦ ਔਰਤਾਂ ਨਾਲ ਅਣਸੁਰੱਖਿਅਤ ਸੰਭੋਗ, ਨਸ਼ੇ ਵਾਲੇ ਟੀਕੇ ਲਾਉਣ ,ਟੈਂਟੂ ਬਨਵਾਉਣ ਅਤੇ ਏਡਜ਼ ਵਾਲੇ ਮਰੀਜ ਦੇ ਖੂਨ ਦੇ ਆਦਾਨ ਪ੍ਰਦਾਨ ਨਾਲ ਇਹ ਰੋਗ ਹੋਣ ਦਾ ਖਤਰਾ ਹੁੰਦਾ ਹੈ ਅਤੇ ਏਡਜ਼ ਸ਼ੱਕੀ ਮਰੀਜ਼  ਨੂੰ ਜਲਦ ਹੀ ਏ ਆਰ ਟੀ ਸੈਂਟਰ ਮੋਗਾ ਵਿੱਚ ਆ ਕੇ ਆਪਣਾ ਟੈਸਟ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ ਇਲਾਜ ਅਤੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਇਸ ਮੌਕੇ ਸਮਾਗਮ ਵਿੱਚ ਭਾਗ ਲੈਣ ਲਈ ਐਚ ਆਈ ਵੀ ਵਿਭਾਗ ਦੇ ਕਰਮਚਾਰੀ ਆਈ ਟੀ ਸੀ ਟੀਮ ਸਿਹਤ ਵਿਭਾਗ ਮੋਗਾ ਅਤੇ ਮੈਡਮ ਨਿਤਾਸ਼ਾ ਕੌਂਸਲਰ ਆਈ ਸੀ ਟੀ ਸੀ ਸੈਂਟਰ ਵੀ ਹਾਜ਼ਰ ਸਨ।