ਯੂ ਕੇ ਇੰਟਰਨੈਸ਼ਨਲ ਸਕੂਲ ਧਰਮਕੋਟ ਵਿਖੇ ਅਥਲੈਟਿਕਸ ਖੇਡਾਂ ਕਰਵਾਈਆਂ ਗਈਆਂ

ਧਰਮਕੋਟ,1 ਦਸੰਬਰ (ਜਸ਼ਨ)- ਮੋਗਾ ਜ਼ਿਲੇ ਦੇ ਧਰਮਕੋਟ ਇਲਾਕੇ  ਦੀ ਨਾਮਵਰ ਸੰਸਥਾ ਯੂ ਕੇ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਪੰ੍ਰਬਧਕਾਂ ਵੱਲੋਂ ਸਾਲਾਨਾ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਇਹਨਾਂ ਅਥਲੈਟਿਕਸ ਮੁਕਾਬਲਿਆਂ ਵਿਚ ਸਕੂਲ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ । ਖੇਡਾਂ ਦੀ ਆਰੰਭਤਾ ਮੌਕੇ ਬੱਚਿਆਂ ਨੇ ਮਾਰਚ ਪਾਸਟ ਵਿਚ ਭਾਗ ਲਿਆ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਸੰਹੂ ਚੁੱਕੀ। ਇਸ ਮੌਕੇ ਪਿ੍ਰੰਸੀਪਲ ਮੈਡਮ ਰਾਜਵਿੰਦਰ ਕੌਰ ਢਿੱਲੋਂ , ਮੈਨੇਜਮੈਂਟ ਮੈਂਬਰ ਸ਼੍ਰੀ ਰਾਣਾ ਬਾਸੀ,ਸ: ਕੁਲਵੰਤ ਸਿੰਘ ਚੀਮਾਂ,ਸ: ਬਲਿਹਾਰ ਸਿੰਘ ਅਤੇ ਸ: ਬਲਕਾਰ ਸਿੰਘ ਵੱਲੋਂ ਸ਼ਾਤੀ ਦੇ ਪ੍ਰਤੀਕ ਕਬੂਤਰ ਛੱਡ ਕੇ ਖੇਡਾਂ ਦੀ ਰਸਮੀਂ ਸ਼ੁਰੂਆਤ ਕੀਤੀ।

ਇਸ ਮੌਕੇ ਵਿਦਿਆਰਥੀਆਂ ਨੇ 50 ਮੀਟਰ ਰੇਸ ,100 ਮੀਟਰ ਰੇਸ ,ਸਪੂਨ ਰੇਸ,ਬੈਲੂਨ ਰੇਸ,ਲੈਮਨ ਰੇਸ  ,ਸ਼ੂ-ਰੇਸ ਅਤੇ ਫਰੌਗ ਜੰਪ ਆਦਿ ਰੇਸਾਂ ਵਿਚ ਹਿੱਸਾ ਲਿਆ। ਇਹਨਾਂ ਰੇਸਾਂ ’ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਪੂਰੇ ਫਸਵੇਂ ਮੁਕਾਬਲਿਆਂ ਨੇ ਖੇਡਾਂ ਨੂੰ ਰੌਚਕ ਬਣਾ ਦਿੱਤਾ । ਇਹਨਾਂ ਮੁਕਾਬਲਿਆਂ ਨੂੰ ਬੱਚਿਆਂ ਦੇ ਮਾਪਿਆਂ ਨੇ ਦਿਲਚਸਪੀ ਨਾਲ ਦੇਖਦਿਆਂ ਤਾੜੀਆਂ ਮਾਰ ਕੇ ਬੱਚਿਆਂ ਦਾ ਹੌਸਲਾ ਵਧਾਇਆ। ਇਸ ਮੌਕੇ ਵਿਦਿਆਰਥੀਆਂ ਨੇ ਹੋਰ ਵੱਖ ਵੱਖ ਤਰਾਂ ਦੀਆਂ ਈਵੈਂਟਸ ਵਿਚ ਭਾਗ ਲਿਆ।  ਅਥਲੈਟਿਕਸ ਮੀਟ ਸਬੰਧੀ ਸਕੂਲ ਪਿੰ੍ਰਸੀਪਲ ਸ਼੍ਰੀਮਤੀ ਰਾਜਵਿੰਦਰ ਕੌਰ ਢਿੱਲੋਂ ਨੇ ਆਖਿਆ ਕਿ ਵਿਦਿਆਰਥੀਆਂ ਲਈ ਬੇਸ਼ੱਕ ਵਿੱਦਿਆ ਬਹੁਤ ਜ਼ਰੂਰੀ ਹੈ ਪਰ ਇਹ ਵਿੱਦਿਆ ਖੇਡਾਂ ਬਿੰਨਾ ਅਧੂਰੀ ਏ। ਉਹਨਾਂ ਕਿਹਾ ਕਿ ਤੰਦਰੁਸਤ ਸਰੀਰ ਅੰਦਰ ਤੰਦਰੁਸਤ ਦਿਮਾਗ ਹੰੁਦਾ ਹੈ ਅਤੇ ਇਸ ਸ਼ਰੀਰਕ ਤੰਦਰੁਸਤੀ ਲਈ ਖੇਡਾਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਰਾਜਵਿੰਦਰ ਕੌਰ ਢਿੱਲੋਂ ਨੇ ਜਸਵਿੰਦਰ ਸਿੰਘ ਡੀ ਪੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਕਈ ਤਰਾਂ ਦੇ ਈਵੈਂਟਸ ਤਿਆਰ ਕਰਵਾਏ ਗਏ ਸਨ ਜਿਹਨਾਂ ਦੀ ਬਦੌਲਤ ਸਕੂਲ ਦੇ ਹਰ ਬੱਚੇ ਨੇ ਇਹਨਾਂ ਖੇਡਾਂ ਵਿਚ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਮੈਨੇਜਮੈਂਟ ਮੈਂਬਰ ਸ਼੍ਰੀ ਰਾਣਾ ਬਾਸੀ,ਸ: ਕੁਲਵੰਤ ਸਿੰਘ ਚੀਮਾ,ਸ: ਬਲਿਹਾਰ ਸਿੰਘ,ਸ: ਬਲਕਾਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪੂਰਾ ਸਮਾਂ ਹਾਜ਼ਰ ਰਹਿ ਕੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ।