ਬਾਬਾ ਸੰਤੋਖ ਸਿੰਘ ਜੀ ਦੀ ਯਾਦ ਵਿੱਚ ‘ਦਸਤਾਰ ਸਜਾਓ’ ਮੁਕਾਬਲੇ ਕਰਵਾਏ

ਬਾਘਾਪੁਰਾਣਾ, 28 ਨਵੰਬਰ (ਜਸਵੰਤ ਗਿੱਲ ਸਮਾਲਸਰ)-ਨਜ਼ਦੀਕੀ ਪਿੰਡ ਭਲੂਰ ਵਿਖੇ ਨਾਥੇਵਾਲਾ ਰੋਡ ਤੇ ਸਥਿਤ ਗੁਰਦੁਆਰਾ ਬਾਬਾ ਰਣੀਆ ਜੀ ਵਿਖੇ ਬਾਬਾ ਸੰਤੋਖ ਸਿੰਘ ਜੀ ਦੀ ਦੂਸਰੀ ਬਰਸ਼ੀ ਸ਼ਰਧਾ ਭਾਵਨਾ ਨਾਲ ਮਨਾਈ ਗਈ।ਇਸ ਮੌਕੇ ਤੇ ਰੱਖੇ ਗਏ ਸ਼੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ ਉਪਰੰਤ ਵੱਖ ਵੱਖ ਮਹਾਪੁਰਸ਼ਾਂ ਨੇ ਆਪੋ ਆਪਣੇ ਵਿਚਾਰ ਸੰਗਤਾਂ ਨਾਲ ਸ਼ਾਂਝੇ ਕੀਤੇ।ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ ਵੱਖ ਉਮਰ ਦੇ ਤਿੰਨ ਗਰੁੱਪਾਂ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਸੋਹਣੀਆਂ ਦਸਤਾਰਾਂ ਸਜਾਈਆਂ।ਇੰਨਾ੍ਹ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਭਾਈ ਹਰਵਿੰਦਰ ਸਿੰਘ ਮਾਹਲਾ ਖੁਰਦ ਨੇ ਬਾਖੂਬੀ ਨਿਭਾਈ ਅਤੇ ਹਰ ਗਰੁੱਪ ਵਿੱਚੋਂ ਪਹਿਲਾ ,ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਨੌਜਵਾਨਾ ਦੇ ਨਾਮ ਸੰਗਤਾਂ ਸਾਹਮਣੇ ਰੱਖੇ ।ਜੇਤੁ ਨੌਜਵਾਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਮੈਡਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ  ਗਿਆ।ਧਾਰਮਿਕ ਸਮਾਗਮ ਦੀ ਸਮਾਪਤੀ ਤੇ ਦਮਦਮੀ ਟਕਸਾਲ ਦੇ ਪੰਜਾ ਪਿਆਰਿਆ ਵੱਲੋਂ 31 ਸਿੰਘਾਂ ਨੂੰ ਅੰਮਿ੍ਰਤ ਦੀ ਦਾਤ ਬਖਸ਼ਿਸ ਕੀਤੀ ਗਈ।ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।ਸਮਾਗਮ ਵਿੱਚ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ,ਸੰਤ ਗੁਰਨਾਮ ਸਿੰਘ ਜੀ (ਕਾਰ ਸੇਵਾ) ਡਰੋਲੀ ਭਾਈ, ਭਾਈ ਸੁਖਦੇਵ ਸਿੰਘ ਜੀ ਬੰਡਾਲਾ,ਭਾਈ ਪਿੱਪਲ ਸਿੰਘ ਜੀ ਦਮਦਮੀ ਟਕਸਾਲ ਵਾਲੇ,ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਰੋਡੇ,ਭਾਈ ਗੁਰਦਿਆਲ ਸਿੰਘ ਜੀ ਲੰਗੇਆਣਾ, ਸੰਤ ਬਲਦੇਵ ਸਿੰਘ ਜੋਗੇ ਵਾਲੇ,ਸੰਤ ਸੁਰਜੀਤ ਸਿੰਘ ਸੋਧੀ ਲਧਾਈਕੇ ਵਾਲੇ,ਸੰਤ ਰੇਸ਼ਮ ਸਿੰਘ ਖੁਖਰਾਣੇ ਵਾਲੇ,ਸੰਤ ਨਿਹਾਲ ਸਿੰਘ ਜੀ ,ਸੰਤ ਜਰਨੈਲ ਸਿੰਘ ਜੀ ਢਿਲਵਾਂ ਵਾਲੇ ਆਦਿ ਮਹਾਪੁਰਸ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸਾਧ ਸੰਗਤ ਨੇ ਹਾਜ਼ਰੀ ਭਰ ਕੇ ਖੁਸ਼ੀਆਂ ਪ੍ਰਪਾਤ ਕੀਤੀਆਂ।