ਸੁਖਾਨੰਦ ਕਾਲਜ ਦੀਆਂ ਵਿਦਿਆਰਥੀਣਾਂ ਨੇ ਲਿਖਤੀ ਪ੍ਰਤੀਯੋਗਤਾ ਵਿੱਚ ਦਿਖਾਈ ਵਧੀਆ ਕਾਰਗੁਜ਼ਾਰੀ

ਬਾਘਾਪੁਰਾਣਾ,28 ਨਵੰਬਰ (ਜਸਵੰਤ ਗਿੱਲ ਸਮਾਲਸਰ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਅੰਗਰੇਜ਼ੀ ਵਿਭਾਗ ਵੱਲੋਂ ਦਸ ਮਿੰਟ ਲਿਖਤੀ ਪ੍ਰਤੀਯੋਗਤਾ ਆਯੋਜਿਤ ਕਰਵਾਈ ਗਈ।ਇਸ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਦੇ 40 ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।  ਇਸ ਮੌਕੇ ਵਿਦਿਆਰਥਣਾਂ ਨੂੰ ਚਲੰਤ ਮਸਲਿਆਂ ਉੱਤੇ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਮੌਕਾ ਦਿੱਤਾ ਗਿਆ। ਵਿਦਿਆਰਥਣਾਂ ਨੇ ਪ੍ਰਦੂਸ਼ਣ ,ਧੂੰਆਂ, ਜੀ.ਐਸ.ਟੀ. ਅਤੇ ਪ੍ਰੀਖਿਆ ਦਬਾਅ ਆਦਿ ਵਿਸ਼ਿਆਂ ਨੂੰ ਛੋਹਿਆ । ਇਸ ਪ੍ਰਤੀਯੋਗਤਾ ਵਿੱਚ ਅਮਨਦੀਪ ਕੌਰ ਬੀ.ਐੱਸ.ਸੀ. ਐਗਰੀਕਲਚਰ-1, ਰਮਨਦੀਪ ਕੌਰ ਐਮ.ਏ.-1 ਅੰਗਰੇਜ਼ੀ, ਮਨੀਸ਼ਾ ਬੀ.ਏ. 3 ਅਤੇ ਹਰਪ੍ਰੀਤ ਕੌਰ ਬੀ.ਏ.3 ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇੰਨ੍ਹਾਂ ਵਿਦਿਆਰਥਣਾਂ ਨੂੰ ਸੁਖਾਨੰਦ ਸੰਸਥਾਵਾਂ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ, ਵਾਈਸ ਪਿੰ੍ਰਸੀਪਲ ਸ੍ਰੀਮਤੀ ਗੁਰਜੀਤ ਕੌਰ ਦੇ ਕਰ-ਕਮਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ਼ਿਪਰਾ ਸਚਦੇਵਾ ਮੁਖੀ ਅੰਗਰੇਜ਼ੀ ਵਿਭਾਗ ਅਤੇ ਸਹਾਇਕ ਪ੍ਰੋਫ਼ੈਸਰ ਕਮਲਦੀਪ ਕੌਰ, ਪਰਮਿੰਦਰ ਕੌਰ, ਦਲਜੀਤ ਕੌਰ, ਗੁਰਪ੍ਰੀਤ ਕੌਰ ਅਤੇ ਨੀਤਿਕਾ ਗਰੋਵਰ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਹਨਾਂ ਨੁੰ ਆਪਣੀ ਲਿਖਤੀ ਪ੍ਰਤਿਭਾ ਨੂੰ ਹੋਰ ਵਧੇਰੇ ਨਿਖਾਰਣ ਲਈ ਪ੍ਰੇਰਿਆ।