ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਰੋਹ ਹੋਇਆ

ਮੋਗਾ, 28 ਨਵੰਬਰ (ਜਸ਼ਨ) : ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਧੂੜਕੋਟ ਕਲਾਂ ਵਿਖੇ ਸਾਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਕਾਂਗਰਸ ਪ੍ਰਧਾਨ ਵਿਨੋਦ ਕੁਮਾਰ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ‘ਬੇਟੀ ਬਚਾਓ’, ਭਰੂਣ ਹੱਤਿਆ, ਦਹੇਜ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਉਪਰ ਨਾਟਕ ਅਤੇ ਕੋਰੀਓਗ੍ਰਾਫੀ ਰਾਹੀਂ ਕਰਾਰੀ ਚੋਟ ਲਗਾਈ ਗਈ। ਮਨੋਰੰਜਨ ਦੇ ਮਾਹੌਲ ਨੂੰ ਬਰਕਰਾਰ ਰੱਖਦਿਆਂ ਬੱਚਿਆਂ ਵੱਲੋਂ ਗਿੱਧ, ਭੰਗੜਾ, ਗੀਤ ਅਤੇ ਵੱਖਰੇ ਨਾਚਾਂ ਨਾਲ ਸਕੂਲ ਦੇ ਸਮਾਰੋਹ ਨੂੰ ਚਾਰ ਚੰਨ ਲਾਏ ਗਏ। ਇਸ ਸਮਾਰੋਹ ਵਿਚ ਉਨਾਂ ਦਾਨੀ ਸੱਜਣਾਂ ਨੂੰ ਸਨਮਾਨ ਪੱਤਰ ਦਿੱਤੇ, ਜੋ ਕਿ ਗਰੀਬ ਬੱਚਿਆਂ ਨੂੰ ਹੁਸ਼ਿਆਰ ਬੱਚਿਆਂ ਨੂੰ ਅਡੋਪਟ ਕਰਕੇ ਸਾਰਾ ਪੜਾਈ ਦਾ ਖਰਚਾ ਕਰ ਰਹੇ ਹਨ। ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰਧਾਨ ਕੁਲਦੀਪ ਸਿੰਘ ਸਹਿਗਲ, ਜਨਰਲ ਸਕੱਤਰ ਗੁਰਦੇਵ ਸਿੰਘ, ਵਾਈਸ ਪ੍ਰਧਾਨ ਡਾ. ਇਕਬਾਲ ਸਿੰਘ, ਐਡਮਨਿਸਟੇ੍ਰਟਿਵ ਪਰਮਜੀਤ ਕੌਰ, ਪ੍ਰਮੋਦ ਗੋਇਲ, ਕੈਸ਼ੀਅਰ ਗਗਨਪ੍ਰੀਤ ਸਿੰਘ, ਹਰਪ੍ਰੀਤ ਸਹਿਗਲ, ਸਤਵਿੰਦਰ ਕੌਰ, ਕੋ-ਆਰਡੀਨੇਟਰ ਮੈਡਮ ਮਨੀਸ਼ਾ ਗੋਇਲ ਹਾਜ਼ਰ ਸਨ।


