ਮਾਇਲਸਟੋਨ ਇੰਸਟੀਚਿੳੂਟ ਆਫ ਪਰੋਫੈਸ਼ਨਲ ਐਜੂਕੇਸ਼ਨ ਮੋਗਾ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ

ਮੋਗਾ, 25 ਨਵੰਬਰ (ਜਸ਼ਨ): : ਮਾਇਲਸਟੋਨ ਇੰਸਟੀਚਿੳੂਟ ਆਫ ਪਰੋਫੈਸ਼ਨਲ ਐਜੂਕੇਸ਼ਨ ਮੋਗਾ ਦੀ ਵਿਦਿਆਰਥਣ ਨਵਦੀਪ ਕੌਰ ਸਪੁੱਤਰੀ ਅਰਵਿੰਦਰ ਸਿੰਘ ਵਾਸੀ ਲੰਡੇਕੇ, ਮੋਗਾ ਨੇ ਲਿਸਨਿੰਗ ਚੋ 6.0, ਰਾਈਟਿੰਗ ਚੋ 6.5, ਸਪੀਕਿੰਗ ’ਚੋਂ 6.0 ਅਤੇ ਰੀਡਿੰਗ ’ਚੋਂ 6.5 ਬੈੰਡ ਤੇ ਉਵਰਆਲ 6.5 ਬੈਂਡ ਹਾਸਲ ਕੀਤੇ। ਸੰਸਥਾ ਦੇ ਡਾਇਰੈਕਟਰ ਸਤਿੰਦਰਪਾਲ ਸਿੰਘ ਗਿੱਲ ਨੇ ਵਿਦਿਆਰਥਣ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਸੰਸਥਾ ਦੇ ਮਿਹਨਤੀ ਸਟਾਫ ਵਲੋਂ ਸਖਤ ਮਿਹਨਤ ਕਰਵਾਉਣ ਕਰਕੇ ਵਿਦਿਆਰਥੀ ਵਧੀਆ ਬੈਂਡ ਪ੍ਰਾਪਤ ਕਰ ਰਹੇ ਹਨ। ਸੰਸਥਾ ਤੋਂ ਪਹਿਲਾਂ ਵੀ ਕੋਚਿੰਗ ਲੈ ਕੇ ਕਈ ਵਿਦਿਆਰਥੀ ਉੱਚ ਬੈਂਡ ਪ੍ਰਾਪਤ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਚੁੱਕੇ ਹਨ। ਇਸ ਮੌਕੇ ਵਿਦਿਆਰਥਣ ਨਵਦੀਪ ਕੌਰ ਨੇ ਸੰਸਥਾ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ ਮੈਂਬਰਾਂ ਨੇ ਵਿਦਿਆਰਥਣ ਨੂੰ ਸ਼ੁਭਕਾਮਨਾਵਾ ਦਿੱਤੀਆਂ ਅਤੇ ਸਰਟੀਫਿਕੇਟ ਦੇਣ ਸਮੇਂ ਮੈਡਮ ਕਮਲਦੀਪ ਕੌਰ, ਮੈਡਮ ਜਸਵਿੰਦਰ ਕੌਰ, ਮੈਡਮ ਆਂਚਲ ਚਾਵਲਾ, ਮੈਡਮ ਮਨਪ੍ਰੀਤ ਕੌਰ, ਅੰਮਿ੍ਰਤਪਾਲ ਸਿੰਘ ਅਤੇ ਵਰਿੰਦਰ ਸਿੰਘ ਵੀ ਹਾਜਰ ਸਨ।


