ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਵਿਖੇ ਸੰਵਿਧਾਨ ਸੰਪੂਰਣਤਾ ਅਤੇ ਭਾਰਤੀ ਝੰਡਾ ਦਿਵਸ ਮਨਾਇਆ ਗਿਆ

ਬਾਘਾਪੁਰਾਣਾ,25 ਨਵੰਬਰ (ਜਸਵੰਤ ਗਿੱਲ ਸਮਾਲਸਰ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਨਿਰੰਤਰ ਪ੍ਰਗਤੀ ਵੱਲ ਵੱਧ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਸੰਵਿਧਾਨ ਸੰਪੂਰਣਤਾ ਅਤੇ ਭਾਰਤੀ ਝੰਡਾ ਦਿਵਸ ਮਨਾਇਆ ਗਿਆ । ਇਸ ਵਿਸ਼ੇਸ਼ ਮੌਕੇ ਤੇ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਪੁਸ਼ਾਕਾਂ ਲਈ ਤਿਰੰਗਾ ਕੋਡ ਰੱਖਿਆ ਗਿਆ। ਮੰਚ ਸੰਚਾਲਨ ਪਰਮਿੰਦਰਜੀਤ ਕੌਰ ਮੁਖੀ ਰਾਜਨੀਤੀ ਸ਼ਾਸ਼ਤਰ ਵਿਭਾਗ, ਸਤਵਿੰਦਰ ਕੌਰ ਮੁਖੀ ਇਤਿਹਾਸ ਵਿਭਾਗ ਅਤੇ ਕੰਵਲਜੀਤ ਕੌਰ ਖ਼ਾਲਸਾ ਸਹਾਇਕ ਪ੍ਰੋਫ਼ੈਸਰ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੁਆਰਾ ਕੀਤਾ ਗਿਆ।ਮੈਡਮ ਰਵਨੀਤ ਕੌਰ ਮੁਖੀ ਸੰਗੀਤ ਵਿਭਾਗ ਵੱਲੋਂ ਵੰਦੇ ਮਾਤਰਮ ਦੇ ਗਾਇਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਭਾਰਤੀ ਸੰਵਿਧਾਨ ਦੇ ਸੰਪੂਰਣਤਾ ਦਿਵਸ ਅਤੇ ਰਾਸ਼ਟਰੀ ਝੰਡਾ ਦਿਵਸ ਨੂੰ ਮੁੱਖ ਰੱਖਦੇ ਹੋਏ, ਇਹਨਾਂ ਦੇ ਇਤਿਹਾਸ ਭੂਮਿਕਾ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।ਰਾਸ਼ਟਰੀ ਪ੍ਰਤੀਕਾਂ, ਰਾਸ਼ਟਰੀ ਗਾਨ ਅਤੇ ਰਾਸ਼ਟਰੀ ਗੀਤ ਉੱਪਰ ਕੁਇਜ਼ ਵੀ ਕਰਵਾਇਆ ਗਿਆ।ਵਿਦਿਆਰਥਣਾਂ ਨੇ ਭਾਸ਼ਣਾਂ, ਕਵਿਤਾਵਾਂ ਅਤੇ ਫੇਸ ਪੇਂਟਿੰਗ ਰਾਹੀਂ ਆਪਣੇ ਮਨੋਭਾਵਾਂ ਨੂੰ ਪ੍ਰਗਟਾਇਆ।ਸਮਾਜ ਸ਼ਾਸ਼ਤਰ ਵਿਭਾਗ ਦੀ ਅਮਨਦੀਪ ਨੇ ਔਰਤਾਂ ਵਿਰੁੱਧ ਹਿੰਸਾ ਦੇ ਸਮਾਪਤੀ ਦਿਵਸ ਨੂੰ ਸਮਰਪਿਤ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ। ਸ਼ਿਮਪ੍ਰੀਤ ਕੌਰ ਸਹਾਇਕ ਪ੍ਰੋਫ਼ੈਸਰ ਕਾਮਰਸ ਅਤੇ ਮੈਨਜੇਮੈਂਟ ਵਿਭਾਗ ਦੁਆਰਾ ਮੌਲਿਕ ਕਰਤੱਵਾਂ ਅਤੇ ਪਿ੍ਰਤਪਾਲ ਕੌਰ ਸਹਾਇਕ ਪ੍ਰੋਫ਼ੈਸਰ ਰਾਜਨੀਤੀ ਸ਼ਾਸ਼ਤਰ ਵਿਭਾਗ ਦੁਆਰਾ ਮੌਲਿਕ ਅਧਿਕਾਰਾਂ ਬਾਰੇੇ ਜਾਣਕਾਰੀ ਦਿੱਤੀ ਗਈ। ਕਾਲਜ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਅਤੇ ਸੁਖਾਨੰਦ ਸੰਸਥਾਵਾਂ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰੀ ਦਿਵਸਾਂ ਨੁੰ ਇਸੇ ਤਰ੍ਹਾਂ ਮਨਾਏ ਜਾਣ ਲਈ ਉਤਸ਼ਾਹਿਤ ਕੀਤਾ। ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।