ਮਾਉਟ ਲਿਟਰਾ ਜੀ ਸਕੂਲ ਵਿਚ ਬੱਚਿਆਂ ਨੇ ਮਨਾਈ ਫਰੂਟ ਪਾਰਟੀ

ਮੋਗਾ, 24 ਨਵੰਬਰ (ਜਸ਼ਨ)-ਮਾਉਟ ਲਿਟਰਾ ਜੀ ਸਕੂਲ ਵਿਚ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਬੱਚਿਆਂ ਲਈ ਫਰੂਟ ਪਾਰਟੀ ਦਾ ਆਯੋਜਨ ਕੀਤਾ ਗਿਆ। ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੱਚਿਆਂ ਨੇ ਮੌਸਮ ਦੇ ਵੱਖ-ਵੱਖ ਫਲਾਂ ਦਾ ਮਿਲ ਬੈਠ ਕੇ ਮਜ਼ਾ ਚੁੱਕਿਆ। ਉਹਨਾਂ ਕਿਹਾ ਕਿ ਫਲਾਂ ਦਾ ਸਾਡੇ ਜੀਵਨ ਵਿਚ ਬਹੁਤ ਮੱਹਤਵ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਸਾਨੂੰ ਸਦਾ ਮੌਸਮੀ ਫਲ ਖਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਤਰਾਂ ਦੇ ਸਮਾਗਮਾਂ ਦੇ ਆਯੋਜਨ ਨਾਲ ਬੱਚਿਆਂ ਵਿਚ ਜਿਥੇ ਆਪਸ ਵਿਚ ਮਿਲ ਵੰਡ ਕੇ ਖਾਣ ਦੀ ਭਾਵਨਾ ਪੈਦਾ ਹੁੰਦੀ ਹੈ, ਉੇਥੇ ਸਦਭਾਵਨਾ ਵੀ ਵਧਦੀ ਹੈ। ਇਸ ਤਰਾਂ ਨਾਲ ਬੱਚਿਆਂ ਨੂੰ ਵੱਖ-ਵੱਖ ਫਲਾਂ ਦੇ ਸੁਆਦਾਂ ਬਾਰੇ ਗਿਆਨ ਮਿਲਦਾ ਹੈ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।