ਰਾਜ ਪੱਧਰੀ ਖੇਡਾਂ ’ਚ ਜ਼ਿਲ੍ਹੇ ਦੀ ਬੱਲੇ ਬੱਲੇ ,ਸਿੱਖਿਆ ਮੰਤਰੀ ਨੇ ਜੇਤੂ ਖਿਡਾਰਨ ਨੂੰ ਕੀਤਾ ਸਨਮਾਨਿਤ

ਮੋਗਾ, 24 ਨਵੰਬਰ (ਜਸ਼ਨ)-ਪੰਜਾਬ ਵਿਚ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਟਿਆਲਾ ਵਿਖੇ ਹੋਈਆਂ 63ਵੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਮੋਗਾ ਜ਼ਿਲ੍ਹੇ ਦੇ ਸਕੂਲੀ ਬੱਚਿਆਂ ਨੇ ਵੱਡੇ ਪੱਧਰ ’ਤੇ ਮੱਲਾਂ ਮਾਰੀਆਂ । ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅਤੇ ਡੀ. ਪੀ. ਆਈ. ਐਲੀਮੈਂਟਰੀ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਹੋਈਆਂ। ਮੋਗਾ ਜ਼ਿਲ੍ਹੇ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਖੁਰਦ ਦੀ ਵਿਦਿਆਰਥਣ ਸੰਦੀਪ ਕੌਰ ਨੂੰ 200 ਮੀਟਰ ਦੌੜ ਦੌਰਾਨ ਤੀਜੇ ਨੰਬਰ ’ਤੇ ਆਉਣ ੳਪਰੰਤ ਸਨਮਾਨਿਤ ਕਰਦਿਆਂ ਸਿੱਖਿਆ ਮੰਤਰੀ ਨੇ ਆਖਿਆ ਕਿ ਇਹੀ ਨੰਨੀਆਂ ਬੱਚੀਆਂ ਭਵਿੱਖ ਦੀਆਂ ਪੀ ਟੀ ੳੂਸ਼ਾ, ਿਕਟਰ ਹਰਮਨਪ੍ਰੀਤ ਹਨ ਅਤੇ ਉਹਨਾਂ ਸੰਦੀਪ ਦੇ ਕੋਚ ਲਖਵਿੰਦਰ ਕੁਮਾਰ ਤੋਂ ਇਲਾਵਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ  ਜਸਪਾਲ ਸਿੰਘ ਔਲਖ ਅਤੇ ਮਨਜੀਤ ਸਿੰਘ ਨੂੰ ਵੀ ਮੋਗਾ ਜ਼ਿਲ੍ਹੇ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿਚ ਮੋਗਾ ਜ਼ਿਲ੍ਹੇ ਦੇ ਮਾਰਸਲ ਆਰਟਸ ਦੇ 21 ਕਿੱਲੋ ਵਰਗ ਵਿਚ ਸਿਮਰਜੀਤ ਕੌਰ ਨੇ ਚਾਂਦੀ, 23 ਕਿੱਲੋ ਵਰਗ ਵਿਚ ਸਨੇਹਾ ਨੇ ਤਾਂਬੇ ਅਤੇ 25 ਕਿੱਲੋ ਵਰਗ ਵਿਚ ਦਿਲਜੀਤ ਸਿੰਘ ਨੇ ਤਾਂਬੇ ਦੇ ਤਗਮੇ ਜਿੱਤ ਕੇ ਮੋਗਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਜਿੱਤ ਦੀ ਖੁਸ਼ੀ ‘ਚ ਡੀ. ਈ. ਓ. ਐਲੀਮੈਂਟਰੀ ਜਸਪਾਲ ਸਿੰਘ ਔਲਖ, ਖੇਡ ਇੰਚਾਰਜ ਬੀ. ਪੀ. ਓ. ਹਰਪਾਲ ਸਿੰਘ ਅਤੇ ਬੀ. ਪੀ. ਓ. ਕੁਲਦੀਪ ਕੌਰ ਨੇ ਜਿੱਥੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ, ਉੱਥੇ ਨਾਲ ਹੀ ਸਨਮਾਨਿਤ ਵੀ ਕੀਤਾ ਗਿਆ ।