ਦੇਸ਼ ਭਗਤ ਕਾਲਜ ਵਿਖੇ ਐਫ.ਟੀ.ਵਿਭਾਗ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਟੀਚਰ ਟੇ੍ਰਨਿੰਗ

ਮੋਗਾ, 24 ਨਵੰਬਰ (ਜਸ਼ਨ) : ਦੇਸ਼ ਭਗਤ ਫਾਊਂਡੇਸ਼ਨਜ ਗਰੁੱਪ ਆਫ ਇੰਸਟੀਚਿਊਸ਼ਨਜ ਦੇ ਫੈਸ਼ਨ ਟੈਕਨੋਲੋਜੀ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਇਕ ਦਿਨ ਦੀ ਟੀਚਰ ਟ੍ਰੇਨਿੰਗ ਕਰਵਾਈ ਗਈ। ਟ੍ਰੇਨਿੰਗ ਦੌਰਾਨ  ਵਿਦਿਆਰਥੀਆਂ ਦੁਆਰਾ ਵੱਖ-ਵੱਖ ਵਿਸ਼ਿਆਂ ਦੇ ਲੈਕਚਰ ਦਿੱਤੇ ਗਏ। ਉਨਾਂ ਵੱਲੋਂ ਬੀ.ਐਸ.ਸੀ. (ਐਫ.ਟੀ.) ਦੀਆਂ ਕਲਾਸਾਂ ਨੂੰ ਪੜ੍ਹਾਇਆ ਗਿਆ। ਐਫ.ਟੀ.ਵਿਭਾਗ ਦੇ ਮੁਖੀ ਮੈਡਮ ਰਜਿੰਦਰ ਕੌਰ, ਅਧਿਆਪਕਾਂ ਅਤੇ ਸਾਰੇ ਵਿਦਿਆਰਥੀਆਂ ਦੁਆਰਾ ਨਿਰੀਖਣ ਕੀਤਾ ਗਿਆ।ਇਸ ਮੌਕੇ ਅਧਿਆਪਕਾਂ ਦੁਆਰਾ ਬੋਰਡ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ।  ਇਸ ਵਿਚ ਜਸ਼ਨਜੀਤ ਕੌਰ, ਕੋਮਲ ਜੈਨ ਅਤੇ ਜੂਹੀ ਜੋਸ਼ੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਰਹੇ। ਇਹ ਪ੍ਰ੍ਰਬੰਧਕ ਐਫ.ਟੀ.ਵਿਭਾਗ ਦੇ ਮੁਖੀ ਮੈਡਮ ਰਜਿੰਦਰ ਕੌਰ ਦੀ ਦੇਖ-ਰੇਖ ਵਿਚ ਕਰਵਾਇਆ ਗਿਆ।