ਜਵਾਲਾ ਜੀ ਤੋਂ ਪਵਿੱਤਰ ਜੋਤੀ ਲਿਆਉਣ ਲਈ ਸ਼ਰਧਾਲੂਆਂ ਦਾ ਜੱਥਾ ਰਵਾਨਾ

*ਅਜੀਤਵਾਲ ’ਚ ਵਿਸ਼ਾਲ ਭਗਵਤੀ ਜਗਰਾਤਾ 25 ਨਵੰਬਰ ਨੂੰ
ਅਜੀਤਵਾਲ, 24 ਨਵੰਬਰ ( ਜਸ਼ਨ )-ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ 11ਵੀਂ ਵਾਲੇ ਦੌਧਰ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਅਰਜਨ ਸਿੰਘ ਗਿਆਰਵੀਂ ਵਾਲਿਆਂ ਦੀ ਅਗਵਾਈ ਵਿਚ ਜੈ ਮਾਂ ਦੁਰਗਾ ਜਾਗਰਣ ਕਮੇਟੀ ਅਜੀਤਵਾਲ ਵਲੋਂ ਦਾਣਾ ਮੰਡੀ ਅਜੀਤਵਾਲ ’ਚ 25 ਨਵੰਬਰ ਨੂੰ ਕਰਵਾਏ ਜਾ ਰਹੇ ਵਿਸ਼ਾਲ ਭਗਵਤੀ ਜਗਰਾਤੇ ’ਚ ਮਾਂ ਭਗਵਤੀ ਦੀ ਪਵਿੱਤਰ ਜੋਤੀ ਮਾਂ ਜਵਾਲਾ ਜੀ ਧਾਮ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਜਾਵੇਗੀ। ਮਾਂ ਭਗਵਤੀ ਦੀ ਪਵਿੱਤਰ ਜੋਤੀ ਲਿਆਉਣ ਦੇ ਲਈ ਅੱਜ ਅਜੀਤਵਾਲ ਤੋਂ ਸ਼ਰਧਾਲੁੂਆਂ ਦਾ ਇਕ ਜੱਥਾ ਪ੍ਰਧਾਨ ਸੱਤਪਾਲ ਢੁੱਡੀਕੇ ਦੀ ਅਗਵਾਈ ਵਿਚ ਰਵਾਨਾ ਹੋਇਆ। ਜੋਤੀ ਲੈਣ ਜਾਣ ਵਾਲਿਆਂ ‘ਚ ਸੁਸ਼ੀਲ ਗਾਬਾ ਮੋਗਾ, ਸੰਤ ਪ੍ਰਕਾਸ਼ ਢੰਡ, ਕਰਨ ਗਰੋਵਰ, ਰੋਹਿਤ ਕਾਮਰਾ, ਭਿੰਦਾ ਜਗਰਾਓਂ ਆਦਿ ਸ਼ਰਧਾਲੂਆਂ ਹਾਜਰ ਸਨ। ਦਾਣਾ ਮੰਡੀ ਅਜੀਤਵਾਲ ਤੋਂ ਸ਼ਰਧਾਲੂਆਂ ਦਾ ਜੈਕਾਰਿਆਂ ਦੇ ਨਾਲ ਜੋਤੀ ਲਿਆਉਣ ਵਾਲੇ ਜੱਥਿਆਂ ਨੂੰ ਰਵਾਨਾ ਕੀਤਾ ਗਿਆ। ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਪਵਨ ਗਰੋਵਰ, ਕੈਸ਼ੀਅਰ ਅਵਤਾਰ ਸਿੰਘ ਲਾਡੀ ਅਤੇ ਸੀਨੀਅਰ ਉਪ ਪ੍ਰਧਾਨ ਸਰਬਜੀਤ ਸਿੰਘ ਛੱਬਾ ਨੇ ਦੱਸਿਆ ਕਿ ਅੱਜ 25 ਨਵੰਬਰ ਨੂੰ ਰਾਤ ਅੱਠ ਵਜੇ ਦਾਣਾ ਮੰਡੀ ਅਜੀਤਵਾਲ ਵਿਚ ਮਾਂ ਭਗਵਤੀ ਦਾ 15ਵਾਂ ਵਿਸ਼ਾਲ ਜਗਰਾਤਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਾਂ ਭਗਵਤੀ ਦਾ ਗੁਣਗਾਣ ਕਰਨ ਦੇ ਲਈ ਬਾਲੀਵੁੱਡ ਗਾਇਕ ਫਿਰੋਜ ਖਾਨ ਅਤੇ ਸੁਖਦੇਵ ਸਾਂਵਰਾ ਮੋਗਾ ਵਾਲੇ ਪੁਰੀ ਰਾਤ ਸ਼ਰਧਾਲੂਆਂ ਨੂੰ ਮਾਂ ਭਗਵਤੀ ਦੀਆਂ ਭੇਂਟਾਂ ਸੁਣਾ ਕੇ ਨਿਹਾਲ ਕਰਨਗੇ। ਉਨਾਂ ਦੱਸਿਆ ਕਿ ਇਸ ਜਗਰਾਤੇ ’ਚ ਮਾਂ ਭਗਵਤੀ ਦਾ ਵਿਸ਼ਾਲ ਦਰਬਾਰ ਅਤੇ ਰੰਗ ਬਿਰੰਗੀਆਂ ਲਾਈਟਾਂ ਖਿੱਚ ਦਾ ਕੇਂਦਰ ਹੋਣਗੀਆਂ। ਜਗਰਾਤੇ ’ਚ ਸਾਰੀ ਰਾਤ ਲੰਗਰ ਦਾ ਪ੍ਰਸਾਦ ਅਟੁੱਟ ਵਰਤਾਇਆ ਜਾਵੇਗਾ। ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਕਿੱਟਾ, ਸੀਨੀਅਰ ਉਪ ਪ੍ਰਧਾਨ ਬਲਜੀਤ ਸਿੰਘ ਘਾਰੂ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬੱਬੂ, ਸਹਾਇਕ ਕੈਸ਼ੀਅਰ ਅਵਿਨਾਸ਼ ਗਰੋਵਰ, ਮੈਂਬਰ ਰੋਹਿਤ ਕੁਮਾਰ ਕਾਲੀ, ਪਲਵਿੰਦਰ ਸਿੰਘ ਸੀਰਾ, ਹਰਭਜਨ ਸਿੰਘ ਭਜ਼ਨੀ, ਕੇਵਲ ਿਸਨ ਬਿੱਟੂ, ਰਮਨਦੀਪ ਸਾਹੀ ਮੋਗਾ, ਬੀਰਾ ਪ੍ਰਧਾਨ, ਕਰਮਜੀਤ ਸਿੰਘ ਲਾਡੋ ਆਦਿ ਹਾਜ਼ਰ ਸਨ।