ਸੁਖਾਨੰਦ ਦੀਆਂ ਵਿਦਿਆਰਥਣਾਂ ਵੱਲੋਂ ਅਨਾਜ ਮੰਡੀ ਦਾ ਦੌਰਾ

ਸੁਖਾਨੰਦ,24 ਨਵੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਵਿਖੇ ਬੀ.ਐਸ.ਸੀ. ਐਗਰੀਕਲਚਰ ਦੀਆਂ ਵਿਦਿਆਰਥਣਾਂ ਨੂੰ ਡਾ. ਜਸਵੀਰ ਕੌਰ ਅਤੇ ਅਮਨਦੀਪ ਕੌਰ, ਸਹਾਇਕ ਪ੍ਰੋਫੈਸਰ  ਦੀ ਅਗਵਾਈ ਹੇਠ ਅਨਾਜ ਮੰਡੀ ਸੁਖਾਨੰਦ ਦਾ ਦੌਰਾ ਕਰਵਾਇਆ ਗਿਆ। ਵਿਦਿਆਰਥਣਾਂ ਨੂੰ ਝੋਨੇ ਦੀਆਂ ਵੱਖ-ਵੱਖ ਕਿਸਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨੇ ਛਾਣ ਲਗਾਉਣ ਦੀ ਪ੍ਰਕਿਰਿਆ ਨੂੰ ਜਾਣਿਆ। ਇਸ ਸੀਜ਼ਨ ਦੇ ਝੋਨੇ ਦਾ ਸਮਰਥਣ ਮੁੱਲ ਏ ਗਰੇਡ ਫ਼ਸਲ ਲਈ 1590/- ਰੁਪਏ ਅਤੇ ਨਾਰਮਲ ਫ਼ਸਲ ਲਈ 1550/- ਰੁਪਏ ਨਿਸਚਤ ਮੁੱਲਾਂ ਬਾਰੇ ਜਾਣਕਾਰੀ ਦਿੱਤੀ ਗਈ। ਝੋਨੇ ਵਿੱਚ ਨਮੀ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਅਤੇ ਕਿਸ ਸਕੇਲ ਤੇ ਝੋਨਾ ਏ ਗਰੇਡ ਵਿੱਚ ਰੱਖਿਆ ਜਾਂਦਾ ਹੈ, ਦੇ ਬਾਰੇ ਵੀ ਦੱਸਿਆ ਗਿਆ। ਉਹਨਾਂ ਦੱਸਿਆ ਕਿ ਜੇਕਰ ਨਿਰਧਾਰਿਤ ਸਕੇਲ ਤੋਂ ਜ਼ਿਆਦਾ ਨਮੀ ਵਾਲਾ ਝੋਨਾ ਪੈਕ ਕਰ ਦਿੱਤਾ ਜਾਵੇਗਾ ਤਾਂ ਚਾਵਲਾਂ ਦੀ ਕੁਆਲਿਟੀ ਢੋਰਾ, ਸੁਸਰੀ ਅਤੇ ਹੋਰ ਕੀੜੇ ਮਕੌੜਿਆਂ ਕਾਰਨ ਘੱਟ ਜਾਵੇਗੀ। ਵਿਦਿਆਰਥਣਾਂ ਨੁੰ ਕਿਸਾਨਾਂ ਦੇ ਰੂ-ਬ-ਰੂ ਵੀ ਕਰਵਾਇਆ ਗਿਆ। ਕਿਸਾਨਾਂ ਨੇ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਤਸੱਲੀ ਪੂਰਵਕ ਦਿੱਤੇ। ਇਸ ਦੌਰੇ ਨੂੰ ਲੈ ਕੇ ਵਿਦਿਆਰਥਣਾਂ ਕਾਫੀ ਉਤਸ਼ਾਹਿਤ ਸਨ ਤੇ ਉਹਨਾਂ ਬਹੁਤ ਦਿਲਚਸਪੀ ਨਾਲ ਗਰਾੳੂਂਡ ਲੈਬਲ ’ਤੇ ਜਾਣਕਾਰੀ ਹਾਸਲ ਕੀਤੀ।