ਲਿਟਲ ਮਿਲੇਨੀਅਮ ਸਕੂਲ ਵਿਚ ਫਰੂਟ-ਸਲਾਦ ਨੂੰ ਸਜਾਉਣ ਦਾ ਮੁਕਾਬਲਾ ਕਰਵਾਇਆ

ਮੋਗਾ, 23 ਨਵੰਬਰ (ਜਸ਼ਨ):-ਮੋਗਾ-ਬੁਘੀਪੁਰਾ ਚੌਕ ਤੇ ਓਜ਼ੋਨ ਕੌਟੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਫਰੂਟ ਅਤੇ ਸਲਾਦ ਨੂੰ ਥਾਲੀ ਵਿਚ ਸਜਾਉਣ ਦਾ ਮੁਕਾਬਲਾ ਵਿਦਿਆਰਥੀਆ ਵਿਚ ਕਰਵਾਇਆ ਗਿਆ। ਸਕੂਲ ਪਿ੍ਰੰਸੀਪਲ ਪੂਨਮ ਸ਼ਰਮਾ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀਆ ਨੂੰ ਫਰੂਟ, ਸਲਾਦ ਦੀ ਮਹੱਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਲਾਦ ਨੂੰ ਥਾਲੀ ਵਿਚ ਕਿਵੇਂ ਸਜਾਇਆ ਜਾਂਦਾ ਹੈ, ਬਾਰੇ ਜਾਣੂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਖਾਣਾ ਖਾਂਦੇ ਸਮੇਂ ਸਾਨੂੰ ਖਾਣੇ ਦੇ ਨਾਲ ਸਲਾਦ ਖਾਣਾ ਚਾਹੀਦਾ ਅਤੇ ਖਾਣਾ ਖਾਣ ਤੋਂ ਬਾਅਦ ਫਰੂਟ ਦਾ ਇਸਤੇਮਾਲ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਫਰੂਟ ਤੇ ਹਰੀ ਸਬਜੀਆ ਦਾ ਸਾਡੇ ਜੀਵਨ ਵਿਚ ਬਹੁਤ ਮੱਹਤਵ ਹੈ। ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਸਕੂਲ ਵੱਲੋਂ ਅੱਗੇ ਵੀ ਨਿਰੰਤਰ ਜਾਰੀ ਰਹਿਣਗੇ।   ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।