ਕੁਸ਼ੱਲਿਆ ਦੇਵੀ ਦੀ ਪਹਿਲੀ ਬਰਸੀ ’ਤੇ ਚਾਵਲਾ ਪਰਿਵਾਰ ਵੱਲੋਂ ਸ਼ੌਲ ਭੇਂਟ

ਕਿਸ਼ਨਪੁਰਾ ਕਲਾਂ, 23 ਨਵੰਬਰ (ਹੀਰੋ ਕਿਸ਼ਨਪੁਰੀ) : ਚਾਵਲਾ ਪਰਿਵਾਰ ਨੇ ਆਪਣੀ ਪੂਜਨੀਕ ਮਾਤਾ ਕੁਸ਼ੱਲਿਆ ਦੇਵੀ (ਪਤਨੀ ਸਵ: ਨਿਹਾਲ ਚੰਦ ਚਾਵਲਾ) ਦੀ ਪਹਿਲੀ ਬਰਸੀ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਪੁਰਾ ਕਲਾਂ ’ਚ ਲੜਕੀਆਂ ਨੂੰ 164 ਗਰਮ ਸ਼ੌਲ ਭੇਂਟ ਕੀਤੇ। ਮਾਤਾ ਜੀ ਦੇ ਸਪੁੱਤਰ ਸੱਤਪਾਲ ਚਾਵਲਾ, ਯਸ਼ਪਾਲ ਚਾਵਲਾ ਅਤੇ ਪੋਤਰਾ ਪਿ੍ਰੰਸ ਚਾਵਲਾ ਅਤੇ ਪੋਤਰੀ ਸੈਂਲਪੀ ਚਾਵਲਾ (ਕੈਨੇਡਾ) ਨੇ ਕਿਹਾ ਕਿ ਸਾਨੂੰ ਅਜਿਹੇ ਦਾਨ ਕਰਕੇ ਵਧੀਆ ਲੱਗ ਰਿਹਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਸਕੂਲਾਂ ’ਚ ਲੋੜਵੰਦ ਚੀਜਾਂ ਮੁਹੱਈਆ ਕਰਵਾਈਏ। ਇਸ ਮੌਕੇ ਸਕੂਲ ਦੇ ਇੰਚਾਰਜ ਤੇ ਸਮੂਹ ਸਟਾਫ ਹਾਜਰ ਸਨ।