ਪਿੰਡ ਦੁਸਾਂਝ ਦੇ ਗੁਰਦੁਆਰਾ ਸੰਤ ਪ੍ਰਕਾਸ਼ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ ਹੋਇਆ

ਮੋਗਾ, 21 ਨਵੰਬਰ (ਜਸ਼ਨ) : ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਤੇ ਧਰਮ ਪ੍ਰਚਾਰ ਹਿੱਤ ਸਮਾਗਮ ਕਰਵਾਏ ਜਾਂਦੇ ਹਨ। ਜਿਸ ਤਹਿਤ ਪ੍ਰਧਾਨ ਕਿ੍ਰਪਾਲ ਸਿੰਘ ਬਡੂੰਗਰ ਦੀ ਦੇਖ-ਰੇਖ ਹੇਠ ਪੂਰੇ ਪੰਜਾਬ ਅੰਦਰ ਮਾਝਾ, ਮਾਲਵਾ, ਦੁਆਬਾ ਜੋਨਾਂ ਵਿਚ ਧਰਮ ਪ੍ਰਚਾਰ ਕਮੇਟੀ ਵੱਲੋਂ ਸਥਾਨਕ ਸ਼ਹਿਰਾਂ ਅਤੇ ਪਿੰਡਾਂ ਵਿਚ ਸੂਝਵਾਨ ਪ੍ਰਚਾਰਕਾਂ ਅਤੇ ਢਾਡੀ ਜੱਥਿਆਂ ਦੁਆਰਾ ਸਿੱਖ ਸੰਗਤਾਂ ਨੂੰ ਗੁਰੂ ਸਹਿਬਾਨ ਦੇ ਇਤਿਹਾਸ ਗੁਰਬਾਣੀ ਵਿਚਾਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਇਸੇ ਕੜੀ ਤਹਿਤ ਦੋ ਰੋਜਾ ਗੁਰਮਤਿ ਸਮਾਗਮ ਪਿੰਡ ਦੁਸਾਂਝ ਦੇ ਗੁਰਦੁਆਰਾ ਸੰਤ ਪ੍ਰਕਾਸ਼ ਵਿਖੇ ਹੋਇਆ। ਜਿਸ ਵਿਚ ਪ੍ਰਚਾਰਕ ਲਖਵੀਰ ਸਿੰਘ ਮੋਗਾ ਨੇ ਗੁਰਮਤਿ ਵਿਚਾਰਾਂ ਰਾਹੀਂ ਸਿੱਖ ਸੰਗਤਾਂ ਨੂੰ ਗੁਰਬਾਣੀ ਲੜ ਲੱਗਣ ਅਤੇ ਅੰਮਿ੍ਰਤ ਛਕ ਕੇ ਸਿੰਘ ਸੱਜਣ ਦਾ ਪ੍ਰਚਾਰ ਕੀਤਾ। ਉੱਥੇ ਹੀ ਨਾਮਵਰ ਪੰਥ ਪ੍ਰਸਿੱਧ ਢਾਡੀ ਭਾਈ ਜਗਦੀਸ ਸਿੰਘ ਦੇ ਜੱਥੇ ਨੂੰ ਸਿੱਖ ਇਤਿਹਾਸ ਦੀਆਂ ਜੋਸ਼ ਭਰਪੂਰ ਵਾਰਾਂ ਸੁਣਾ ਕੇ ਬੀਰ ਰਸ ਰਾਹੀਂ ਸਿੱਖ ਸੰਗਤਾ ਨੂੰ ਸਿੱਖ ਇਤਿਹਾਸ ਦੀਆਂ ਦਾਸਤਾਨਾਂ ਸੁਣਾਈਾਂ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਰੇਸ਼ਮ ਸਿੰਘ, ਮੈਂਬਰ ਬਲਾਕ ਸੰਮਤੀ ਚਮਕੌਰ ਸਿੰਘ, ਸੈਕਟਰੀ ਸਾਧੂ ਸਿੰਘ ਵੱਲੋਂ ਪੁੱਜੇ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਲਗਾਤਾਰ ਜਾਰੀ ਰੱਖਣੇ ਚਾਹੀਦੇ ਹਨ। ਇਸ ਮੌਕੇ ਦਰਸ਼ਨ ਸਿੰਘ,ਜਿੰਦਰ ਸਿੰਘ, ਮਨਜੀਤ ਸਿੰਘ,ਲਛਮਣ ਸਿੰਘ ਕਨੇਡੀਅਨ, ਤੇਜਾ ਸਿੰਘ,ਸੁਖਦੀਪ ਸਿੰਘ,ਅਕਾਸ਼ਵੀਰ ਸਿੰਘ,ਜੀਤ ਮਹਿੰਦਰ ਸਿੰਘ, ਨੰਬਰਦਾਰ ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।