ਜੱਗਾ ਪੰਡਤ ਦੀ ਅਗਵਾਈ 'ਚ ਏਕਤਾ ਗਊ ਸੇਵਕ ਸੋਸਾੲਿਟੀ ਕਮੇਟੀ ਵਲੋ ਗੳੂਆਂ ਦੀ ਸੰਭਾਲ ਲੲੀ ਕੀਤੇ ਜਾ ਰਹੇ ਯਤਨ ਪ੍ਰਸੰਸਾਯੋਗ :ਰਵੀ ਗਰੇਵਾਲ

 ਮੋਗਾ,21ਨਵੰਬਰ (ਜਸ਼ਨ)-ਗਊਆਂ  ਦੀ ਸੇਵਾ ਸੰਭਾਲ ਲੲੀ ਮੋਗਾ ਦੇ ਚੜਿੱਕ ਰੋਡ ਤੇ ਬਣੀ ਗੳੂਸ਼ਾਲਾ ਅਹਿਮ ਭੂਮਿਕਾ ਨਿਭਾ ਰਹੀ ਹੈ। ਨਗਰ ਨਿਗਮ ਮੋਗਾ ਦੇ ਕਮਿਸ਼ਨਰ ਜੰਗਵੀਰ ਸਿੰਘ , ਮੇਅਰ ਅਕਸ਼ਿਤ ਜੈਨ ਅਤੇ ਮੋਗਾ ਦੇ ਵਿਧਾੲਿਕ ਡਾ ਹਰਜੋਤ ਕਮਲ ਵੱਲੋਂ  ਗਊਸ਼ਾਲਾ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ  ੲੇਕਤਾ ਗੳੂ ਸੇਵਕ ਸੋਸਾੲਿਟੀ ਰਾਜਿ ਮੋਗਾ ਨੂੰ ਸੌਪਣ ਉਪੰਰਤ ਸੋਸਾੲਿਟੀ ਵਲੋਂ ਥੋੜੇ ਹੀ ਦਿਨਾਂ ਵਿੱਚ ਗੳੂਸ਼ਾਲਾ ਵਿੱਚ ਵਧੀਆ ਲਾੲੀਟਾਂ ਅਤੇ ਸਫਾੲੀ ਦੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗੲੇ ਹਨ। ਅੱਜ ੲਿਸ ਗੳੂਸ਼ਾਲਾ ਦਾ ਨਿਰੀਖਣ ਕਰਨ ਲੲੀ ਪੀ ਪੀ ਸੀ ਸੀ ਦੇ ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਅਤੇ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੳੂਆਂ ਦੀ ਸਾਂਭ ਸੰਭਾਲ ਦਾ ਜਾਇਜ਼ਾ ਲਿਆ ਅਤੇ ਸਫਾੲੀ ਪ੍ਰਬੰਧਾਂ ਅਤੇ ਹੋਰ ਕੀਤੇ ਜਾ ਰਹੇ ਕੰਮਾਂ ਨੂੰ ਦੇਖ ਕੇ ਖੁਸ਼ੀ  ਪ੍ਰਗਟਾੲੀ। ੲਿਸ ਮੌਕੇ ਸੋਸਾੲਿਟੀ ਪ੍ਰਧਾਨ ਜੱਗਾ ਪੰਡਤ ਧੱਲੇਕੇ ਨੇ ੲਿਸ ਗੳੂਸ਼ਾਲਾ ਦੀਆਂ ਕੲੀ ਅਹਿਮ ਸਮੱਸਿਆਵਾਂ ਤੋਂ ਜਾਣੂੰ ਕਰਵਾੲਿਆ। ਜੱਗਾ ਪੰਡਿਤ ਨੇ ਰਵਿੰਦਰ ਰਵੀ ਗਰੇਵਾਲ ਨੂੰ ਦੱਸਿਆ ਕਿ ੲਿਸ ਗੳੂਸ਼ਾਲਾ ਵਿੱਚ ਗੳੂਆਂ ਦੇ ਬੈਠਣ ਲੲੀ ਸਰਦ ਰੁੱਤ ਹੋਣ ਕਰਕੇ ਸੁੱਕੇ  ਗਰਾਊਂਡ ਹੋਣਾ ਬਹੁਤ ਜਰੂਰੀ ਹੈ ਪਰ ੲਿਸ ਗੳੂਸ਼ਾਲਾ ਦਾ ਗਰਾੳੂਂਡ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ । ੳੁਹਨਾਂ ਮੇਅਰ ਅਕਸ਼ਿਤ ਜੈਨ ਅਤੇ ਡਾ ਹਰਜੋਤ ਕਮਲ ਹਲਕਾ ਵਿਧਾੲਿਕ ਨੂੰ ਅਪੀਲ ਕੀਤੀ ਕਿ ੳੁਹ ਤਰੁੰਤ ੲਿਸ ਵੱਡੀ ਸਮੱਸਿਆ ਨੂੰ ਦੇਖਕੇ ਭਰਤ ਪਵਾਕੇ ਦੇਣ ਤਾਂ ਜੋ ਗੳੂਆਂ ਸਰਦੀ ਤੋਂ ਬਚਣ ਲੲੀ ਧੁੱਪੇ ਬੈਠ ਸਕਣ। ੲਿਸ ਮੌਕੇ ਐਡਵੋਕੇਟ ਰਵਿਦਰ ਸਿੰਘ ਰਵੀ ਨੇ ਕਿਹਾ ਕਿ ਕਮੇਟੀ ਵਲਂੋ ਗੳੂਆਂ ਦੀ ਸਾਂਭ ਸੰਭਾਲ ਲੲੀ ਕੀਤੇ ਜਾ ਰਹੇ ਯਤਨ ਪ੍ਰਸੰਸਾਯੋਗ ਹਨ। ੳੁਨਾ ਕਿਹਾ ਕਿ ੲਿਸ ਤੋ ਪਹਿਲਾ ੲਿਸ ਗੳੂਸ਼ਾਲਾ ਦੀ ਹਾਲਤ ਮੋਗੇ ਦੀਆ ਸਾਰੀਆ ਗੳੂਸ਼ਾਲਾਵਾਂ ਤੋ ਮਾੜੀ ਸੀ ਪਰ ਅੱਜ ਉਹਨਾਂ ਨੂੰ ਗੳੂਸਸ਼ਾਲਾ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ ।  ੲਿਸ ਮੌਕੇ ੳੁਨਾ ਗੳੂਆ ਦੀ ਸਾਭ ਸੰਭਾਲ ਕਰ ਰਹੀ ਕਮੇਟੀ ਨੂੰ 5100 ਰੂਪੈ ਭੇਟ ਕੀਤੇ । ੲਿਸ ਮੌਕੇ ਮੁੱਖ ਸੇਵਾਦਾਰ ਜੱਗਾ ਪੰਡਤ ਧੱਲੇਕੇ ਨੇ ਕਿਹਾ ਕਿ ਗੳੂਆਂ ਲੲੀ ਨਗਰ ਨਿਗਮ ਅਤੇ ਦਾਨੀ  ਪੁਰਸ਼ਾਂ ਵਲਂੋ ਦਿੱਤਾ ੲਿੱਕ ੲਿੱਕ ਰੁਪਈਆ ਗੳੂਆਂ ਤੇ ਹੀ ਖਰਚ ਕੀਤਾ ਜਾਵੇਗਾ। ੳੁਨਾ ਕਿਹਾ ਉਹਨਾਂ ਦਾ ਮੁੱਖ ਮੱਕਸਦ ਗੳੂਆਂ ਨੂੰ ਤੰਦਰੁਸਤ ਰੱਖਣ ਲੲੀ ਹਰੇਕ ਸਹੂਲਤ ਮਹੁੱੲੀਆ ਕਰਨਾ ਹੈ।  ੳੁਨਾ ਕਿਹਾ ਕਿ ਜੋ ਪੈਸਾ ਸਾਡੀ ਕਮੇਟੀ ਕੋਲ ਆਵੇ ਉਹ ੳੁਸ ਦੇ ਜਵਾਬਦੇਹ ਹੋਣਗੇ । ੲਿਸ ਮੌਕੇ ਜੱਗਾ ਪੰਡਤ ਧੱਲੇ ਕੇ ਨੇ ਦਾਨੀ ਪੁਰਸ਼ਾਂ ਨੂੰ ਅਪੀਲ ਕੀਤੀ ਕਿ ੳੁਹ ਗੳੂਆਂ ਲੲੀ ਹਰਾ ਚਾਰਾ,ਤੂੜੀ, ੲਿਸ ਗੳੂਸ਼ਾਲਾ ਨੂੰ ਜਰੂਰ ਦੇਣ ਤਾ ਜੋ 350 ਦੇ ਕਰੀਬ ਰਹਿ ਰਹੀਆ ਗੳੂਆਂ ਨੂੰ ਵਧੀਆ ਚਾਰਾ ਪਾੲਿਆ ਜਾ ਸਕੇ। ੲਿਸ  ਮੌਕੇ ਪਰਮਜੀਤ ਗਰਗ,ਰਾਜ ਕੁਮਾਰ ਸਿੰਗਲਾ,ਜੀਤ ਖਿਪਲ,ਅੰਗਰੇਜ ਸਿੰਘ ਸੰਘਾ ਡਰੋਲੀ,ਲਵਜੀਤ ਸਿੰਘ ਦੱਦਾਹੂਰ ਸਾਬਕਾ ਜਿਲਾ ਪ੍ਰਧਾਨ ੲੇਕਨੂਰ ਖਾਲਸਾ ਫੋਜ,ਨੱਥਾ ਸਿੰਘ ਤਲਵੰਡੀ ਭੰਗੇਰੀਆ,ੲਿੰਦਰਜੀਤ ਸਿੰਘ,ਅਜੀਤਪਾਲ ਸਿੰਘ ਜੌਹਲ,ਡਾ ਸਾਹਿਲ,ਸੁੱਖ ਬਠਿੰਡਾ ,ਵੀਰ ਭਾਨ ਦਾਨਵ,ਸੰਦੀਪ ਗਰਗ,ਗੋਰਵ ਸਿੰਗਲਾ,ਰਜਿੰਦਰ ਸਿੰਗਲਾ,ਰਾਮ ਸਿੰੰਘ,ਯਸ਼ ਕੁਮਾਰ, ਵਿੱਕੀ ਸ਼ਰਮਾ,ਮਨੀ ਸ਼ਰਮਾ,ਦੀਪੂ ਪੰਡਤ,ਲਵੀ ਸ਼ਰਮਾ,ਹਨਿਸ ਸੱਚ ਦੇਵਾ ਆਦਿ ਹਾਜ਼ਰ ਸਨ।