ਅਜੀਤਵਾਲ ’ਚ ਹੋਣ ਵਾਲੇ 15ਵੇਂ ਵਿਸ਼ਾਲ ਭਗਵਤੀ ਜਗਰਾਤੇ ਦਾ ਸੱਦਾ ਪੱਤਰ ਡਿਪਟੀ ਕਮਿਸ਼ਨਰ ਨੇ ਕੀਤਾ ਜਾਰੀ

ਮੋਗਾ, 21 ਨਵੰਬਰ (ਜਸ਼ਨ)-ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਜੀ 11ਵੀਂ ਵਾਲੇ ਦੌਧਰ ਵਾਲਿਆਂ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਅਰਜਨ ਸਿੰਘ 11ਵੀਂ ਵਾਲਿਆਂ ਦੀ ਅਗਵਾਈ ‘ਚ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਜੈ ਮਾਂ ਦੁਰਗਾ ਜਾਗਰਣ ਕਮੇਟੀ ਅਜੀਤਵਾਲ ਵਲੋਂ 15ਵਾਂ ਵਿਸ਼ਾਲ ਜਗਰਾਤਾ 25 ਨਵੰਬਰ ਸ਼ਨੀਵਾਰ ਨੂੰ ਦਾਣਾ ਮੰਡੀ ਅਜੀਤਵਾਲ ਵਿਚ ਕਰਵਾਇਆ ਜਾ ਰਿਹਾ ਹੈ। ਇਸ ਜਗਰਾਤੇ ਦੇ ਸੱਦਾ ਪੱਤਰ ਕਾਰਡ ਅੱਜ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਜਾਰੀ ਕੀਤੇ। ਇਸ ਮੌਕੇ ਤੇ ਪ੍ਰਮੁੱਖ ਸਮਾਜ ਸੇਵੀ ਗੋਲਡ ਕੋਸਟ ਕਲੱਬ ਦੇ ਡਾਇਰੈਕਟਰ ਅਨੁਜ ਗੁਪਤਾ, ਗੋਲਡਨ ਟਰੈਵਲ ਐਡਵਾਈਜ਼ਰ ਦੇ ਡਾਇਰੈਕਟਰ ਦਵਿੰਦਰ ਪਲਤਾ, ਸਮਾਜ ਸੇਵੀ ਨਿਸ਼ੀ ਮਨਚੰਦਾ ਆਦਿ ਕਮੇਟੀ ਦੇ ਅਹੁਦੇਦਾਰ ਹਾਜ਼ਰ ਸਨ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਪਵਨ ਗਰੋਵਰ, ਕੈਸ਼ੀਅਰ ਲਾਡੀ ਵਾਲੀਆ, ਸੀਨੀਅਰ ਉਪ ਪ੍ਰਧਾਨ ਸਰਬਜੀਤ ਸਿੰਘ ਛੱਬਾ ਨੇ ਦੱਸਿਆ ਕਿ ਇਸ ਵਿਸ਼ਾਲ ਜਗਰਾਤੇ ’ਚ ਬਾਲੀਵੁੱਡ ਕਲਾਕਾਰ ਫਿਰੋਜਖਾਨ ਅਤੇ ਸੁਖਦੇਵ ਸਾਂਵਰਾ ਮੋਗਾ ਵਾਲੇ ਮਾਂ ਭਗਵਤੀ ਦਾ ਗੁਣਗਾਣ ਕਰਨਗੇ। ਜਗਰਾਤੇ ਦੇ ਸਬੰਧ ਵਿਚ ਮਾਂ ਭਗਵਤੀ ਦੀ ਪਵਿੱਤਰ ਜੋਤੀ ਮਾਂ ਜਵਾਲਾ ਜੀ ਦੇ ਦਰਬਾਰ ਤੋਂ ਲਿਆਂਦੀ ਜਾਵੇਗੀ। ਇਸ ਦੇ ਇਲਾਵਾ ਜਗਰਾਤੇ ਦੌਰਾਨ ਜਸਲੀਨ ਕਲੀਨਿਕ ਅਜੀਤਵਾਲ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਜਾਵੇਗਾ। ਜਗਰਾਤੇ ਦੌਰਾਨ ਵਿਸ਼ਾਲ ਭੰਡਾਰੇ ਦਾ ਆਯੋਜਨ ਵੀ ਹੋਵੇਗਾ। ਇਸ ਮੌਕੇ ਜੁਆਇੰਟ ਸਕੱਤਰ ਰਾਕੇਸ਼ ਕੁਮਾਰ ਬੱਬੂ, ਉਪ ਪ੍ਰਧਾਨ ਪੰਕਜ ਵਰਮਾ, ਸੀਨੀਅਰ ਉਪ ਪ੍ਰਧਾਨ ਬਲਜੀਤ ਸਿੰਘ, ਮੁੱਖ ਸਲਾਹਕਾਰ ਪਲਵਿੰਦਰ ਸੀਰਾ, ਰੋਹਿਤ ਕੁਮਾਰ ਕਾਲੀ, ਸਹਾਇਕ ਕੈਸ਼ੀਅਰ ਅਵਿਨਾਸ਼ ਗਰੋਵਰ, ਕਰਮਜੀਤ ਸਿੰਘ ਲਾਡੋ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।